ਸਮੱਗਰੀ 'ਤੇ ਜਾਓ

ਪੰਨਾ:ਮਨ ਤੰਦੂਰ – ਗੁਰਭਜਨ ਗਿੱਲ.pdf/14

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਸਮਝਦਾ ਹੈ ਕਿ ਦੇਣ ਵਾਲਾ
ਦੇਵਣਹਾਰ ਵੱਡਾ ਹੁੰਦਾ ਹੈ- ਲੈਣ ਵਾਲਾ ਨਹੀਂ
ਸਮਾਜ-ਸੇਵੀ ਸੰਗਠਨਾਂ, ਲੇਖਕ ਸਭਾਵਾਂ
ਅਨੇਕਾਂ ਹੀ ਖੇਡ ਸੰਸਥਾਵਾਂ ਦਾ ਮੋਹਰੀ ਹੋ
ਸਹੀ ਸਰਪ੍ਰਸਤੀ ਤੇ ਅਗਵਾਈ ਦੇਣਾ ਹੀ
ਉਸ ਲਈ ਮਾਣ-ਸਨਮਾਨ ਬਰਾਬਰ ਹੈ।

ਕਿਤੋਂ ਕਿਤੋਂ ਈਰਖਾ 'ਚ ਪਰੁੰਨੀ
ਇਹ ਅਵਾਜ਼ ਵੀ ਸੁਣੀਂਦੀ ਹੈ
ਕਿ ਉਹ ਜੋ ਹੈ, ਅਸਲ ਵਿਚ ਉਹ ਹੈ ਨਹੀਂ
ਪਰ ਇਹ ਰੱਬ ਹੀ ਜਾਣਦੈ
ਹੋਰ ਕੋਈ ਨਹੀਂ
ਕਿ ਇਸ ਵਿਚ ਸੱਚ ਕਿੰਨਾ ਕੁ ਹੈ
ਇਹ ਤਾਂ ਮੰਨਿਆ
ਕਿ ਸਿਆਸਤ ਉਹਦੇ ਸੁਭਾਅ 'ਚ ਹੈ
ਪਰ ਸਿਆਸਤ ਦੀ ਸ਼ਤਰੰਜ 'ਚ
ਸੋਚ-ਸਮਝ ਕੇ ਚਾਲ ਚੱਲਣੀ
ਜਿੱਤ ਦਾ ਨਿਸ਼ਚਾ ਧਾਰ ਕੇ ਕਦਮ ਪੁੱਟਣਾ
ਸਿਆਣਪ ਦੀ ਸੂਝ ਦਾ ਹੀ ਪ੍ਰਮਾਣ ਹੈ
ਉਹਦੀ ਨਿਗ੍ਹਾ ਸਿਰਫ਼ ਤੇ ਸਿਰਫ਼
ਮੱਛੀ ਦੀ ਅੱਖ ਤੇ ਹੀ ਹੁੰਦੀ ਹੈ।

ਹਰ ਧੁਖ਼ਦੇ ਪਿੰਡ ਨੂੰ ਆਪਣਾ ਕਹਿ
ਉਸ ਦੀ ਅਗਨਕਥਾ ਸੁਣਾਉਂਦਾ
ਪਾਰਦਰਸ਼ੀ ਪੰਜਾਂ ਪਾਣੀਆਂ ਦੀ ਖ਼ੈਰ ਮੰਗਦਾ
ਦੋ ਹਰਫ਼ ਰਸੀਦੀ ਲਿਖ
ਮੋਰ-ਪੰਖ ਲੈ ਫੁੱਲਾਂ ਦੀ ਝਾਂਜਰ ਛਣਕਾਉਂਦਾ

ਮਨ ਤੰਦੂਰ/ 14