ਸਮੱਗਰੀ 'ਤੇ ਜਾਓ

ਪੰਨਾ:ਮਨ ਤੰਦੂਰ – ਗੁਰਭਜਨ ਗਿੱਲ.pdf/47

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਚੋਰ ਡਾਕੂਆਂ ਦੀ ਬਸਤੀ ਵਿਚ

ਚੋਰ ਡਾਕੂਆਂ ਦੀ ਬਸਤੀ ਵਿਚ,
ਮੇਰੇ ਚੈਨ ਗੁਆਚ ਗਿਆ ਹੈ।
ਦਿਨ ਚੜ੍ਹਦੇ ਤੋਂ ਸ਼ਾਮਾਂ ਤੀਕਰ,
ਕਾਮ ਕਰੋਧ ਲੋਭ ਦੇ ਘੋੜੇ।
ਮੋਹ ਦੀ ਵਲਗਣ,
ਹੈਂਕੜ ਵਾਲੀ ਚਾਰ ਦੀਵਾਰੀ।
ਪੰਜਾਂ ਨੇ ਮੇਰੀ ਮੱਤ ਮਾਰੀ।
ਇਨ੍ਹਾਂ ਅੱਗੇ ਵਾਹੋਦਾਹੀ,
ਵਾਹੋਦਾਹੀ ਦੌੜ ਰਿਹਾ ਹਾਂ।

ਸ਼ੁਕਰ ਖ਼ੁਦਾ ਦਾ,
ਜਿਸ ਨੇ ਸੂਰਜ ਦੀ ਪਿੱਠ ਪਿੱਛੇ,
ਦਿਨ ਤੋਂ ਮਗਰੋਂ ਰਾਤ ਬਣਾਈ।
ਪੰਜ ਚੋਰਾਂ ਤੋਂ ਕੁਝ ਪਲ ਮੁਕਤੀ ਹਾਸਲ ਕਰਕੇ,
ਬਿਸਤਰ ਉੱਤੇ ਆਣ ਪਿਆ ਹਾਂ।
ਏਥੇ ਵੀ ਆਰਾਮ ਨਹੀਂ ਹੈ।
ਚੋਰ ਡਾਕੂਆਂ ਦੀ ਬਸਤੀ ਵਿਚ,
ਮੇਰਾ ਚੈਨ ਗੁਆਚ ਗਿਆ ਹੈ।

ਮਨ ਤੰਦੂਰ/ 47