ਇਹ ਵਰਕਾ ਤਸਦੀਕ ਕੀਤਾ ਗਿਆ ਏ
ਸੋਚੋਂ ਅੰਨ੍ਹਿਆਂ ਤੇ ਅੰਧ ਵਿਸ਼ਵਾਸ ਨਾ ਕਰੋ
ਸੋਚੋਂ ਅੰਨ੍ਹਿਆਂ ਤੇ ਅੰਧ ਵਿਸ਼ਵਾਸ ਨਾ ਕਰੋ।
ਨੀਤੋਂ ਕਾਣਿਆਂ ਤੋਂ ਕਦੇ ਚੰਗੀ ਆਸ ਨਾ ਕਰੋ।
ਕਰ ਜਿੰਦ ਕੁਰਬਾਨ, ਜੀਹਨੇ ਹੱਕ ਨੂੰ ਪਛਾਤਾ।
ਜੀਹਦੇ ਨੇਤਰਾਂ ਦੀ ਜੋਤ, ਤੀਨ ਲੋਕ ਦੀ ਗਿਆਤਾ।
ਐਸੇ ਵਿਰਸੇ ਦੇ ਨਾਲ ਉਪਹਾਸ ਨਾ ਕਰੋ।
ਕਦੇ ਅੰਨ੍ਹਿਆਂ ਤੇ ਅੰਧ ਵਿਸ਼ਵਾਸ ਨਾ ਕਰੋ।
ਗੁਰੂ ਦੀਖਿਆ ਵੀ ਕਹੇ ਸਿੱਖਾ ਮੜ੍ਹੀਆਂ ਨਾ ਪੂਜ।
ਤੇਰਾ ਪੱਥਰਾਂ ਨੂੰ ਪੂਜਣਾ ਵੀ ਬੜੀ ਵੱਡੀ ਊਜ।
ਮੈਨੂੰ ਧਰਤੀ ਦੇ ਪੁੱਤਰੋ, ਉਦਾਸ ਨਾ ਕਰੋ।
ਫੋਕੇ ਭਰਮਾਂ ਤੋਂ ਚਾਹਵੇਂ ਜੇ ਤੂੰ ਹੋਵਣਾ ਖਲਾਸ।
ਸੁਣ ਨੀਹਾਂ ਚ ਖਲੋਤਾ ਕੀਹ ਸੁਣਾਵੇ ਇਤਿਹਾਸ।
ਰੱਖੋ ਜਾਗਦੀ ਜ਼ਮੀਰ, ਇਹਦਾ ਨਾਸ ਨਾ ਕਰੋ।
ਅਸੀਂ ਪੂਜ ਪੂਜ ਭੁੱਲੇ, ਸੱਚੇ ਗੁਰੂ ਦੀ ਪਛਾਣ।
ਜਿਸ ਆਖਿਆ ਸੀ, ਸ਼ਬਦਾਂ ਨੂੰ ਸੱਚਾ ਗੁਰੂ ਜਾਣ।
ਗੁਰੂ ਆਪਣੇ ਨੂੰ ਸਿੰਘ ਜੀ ਨਿਰਾਸ਼ ਨਾ ਕਰੋ।
ਸੋਚੋਂ ਅੰਨ੍ਹਿਆਂ ਤੇ ਅੰਧ ਵਿਸ਼ਵਾਸ ਨਾ ਕਰੋ।
ਮਨ ਤੰਦੂਰ/ 59