ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/34

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਪੈੜਾਂ ਤੇ ਕੁਝ ਰਿਸ਼ਤੇ ਨਵੇਂ ਨਵੇਲੇ।
ਇਕਲਾਪੇ ਵਿਚ ਇਹੀਓ ਸਾਥ ਸੁਹੇਲੇ।

ਭਟਕ ਚੁਕੇ ਹਾਂ ਅਸੀਂ ਬੜਾ ਹੀ ਪਹਿਲਾਂ,
ਖਾਣ ਨੂੰ ਆਉਂਦੇ ਹੁਣ ਤਾਂ ਜੂਹਾਂ ਬੇਲੇ।

ਮੋਇਆਂ ਦਾ ਸਿੱਲ੍ਹਾ ਗ਼ਮ ਸਿਰ ਤੇ ਚੁੱਕ ਕੇ,
ਜਾਗਦਿਆਂ ਦੇ ਸੁਪਨੇ ਗਏ ਤਰੇਲੇ।

ਕਿਉਂ ਤੇਰੇ ਹੋਠਾਂ 'ਤੇ ਚੁੱਪ ਦਾ ਪਹਿਰਾ,
ਨਾਗ ਜ਼ਰੀਲਾ ਮੁਸਕਣੀਆਂ ਸੰਗ ਖੇਲ੍ਹੇ।

ਨਾ ਰੋ ਐਵੇਂ ਬੀਤ ਗਿਆ ਕਰ ਚੇਤੇ,
ਨਾ ਹੁਣ ਐਵੇਂ ਟੱਕਰਾਂ ਮਾਰ ਕੁਵੇਲੇ।

34- ਮਨ ਦੇ ਬੂਹੇ ਬਾਰੀਆਂ