ਕ੍ਰਿਪਾਲੁ ਗ੍ਵਰਨਮੈਂਟ ਵਲੋਂ ਸਨਮਾਨ!
ਸਹਿਤ ਪੰਜਾਬੀ ਭਾਸ਼ਾ ਦੀ ਉੱਨਤੀ ਵਿਚ ਸਹਾਈ ਹੋਵਨ ਦੀ ਕ੍ਰਿਪਾਲਤਾ ਉੱਤਮ ਪੁਸਤਕਾਂ ਦੇ ਪ੍ਰਕਾਸ਼ਤ ਕਰਨ ਵਾਲੇ ਸੇਵਕਾਂ ਦਾ ਹੌਸਲਾ ਵਧਾਵਨ ਦੇ ਵਿਚਾਰ ਅਨੁਸਾਰ ਦੋ ਸੌ ਰੁਪਏ ਦਾ ਇਨਾਮ ਸ੍ਵਦੇਸ਼ ਭਾਸ਼ਾ ਪ੍ਰਚਾਰਕ ਲੜੀ ਦੀਆਂ ੧੬੧੨ ਵਿਚ ਛਪੀਆਂ ਪੁਸਤਕਾਂ ਨਾਲ ਮਿਲਿਆ ਸੀ, ਅਤੇ ਦੋ ਸੌ ਰੁਪਏ ਦਾ ਨਕਦ ਇਨਾਮ ੧੯੧੩ ਵਿਚ ਛਪੀਆਂ ਪੁਸਤਕਾਂ ਤੇ ਪਰਮ ਕ੍ਰਿਪਾਲੁ ਪੰਜਾਬ ਸਰਕਾਰ ਵਲੋਂ ਮਿਲਿਆ ਹੈ। ਇਨ੍ਹਾਂ ਵਿਚੋਂ ਹੀ ਛੇਵੀਂ, ਐਜ਼ੂਕੇਸ਼ਨਲ ਕਾਨਫ੍ਰੰਸ ਦੇ ਪ੍ਰਧਾਨ ਜੀ ਦੀ ਭੇਟ ਕੀਤੀਆਂ ਗਈਆਂ ਸਨ; ਸੋ ਪਾਠਕ ਜੀ! ਤੁਸੀਂ ਵੀ ਏਸ ਲੜੀ ਦੇ ਪੁਸਤਕ (ਜੋ ਤਨ,ਮਨ,ਧਨ, ਆਤਮਾਂ ਨੂੰ ਪ੍ਰਵਾਰ ਸੰਬੰਧੀਆਂ ਅਤੇ ਸਜਣਾਂ ਮਿਤ੍ਰਾਂ ਦੇ ਹਿਤ ਵਾਸਤੇ ਪੜਨ ਸੁਣਨ ਯੋਗ ਅਤੀ ਉਤਮ ਹਨ, ਪ੍ਰਜਾ ਹਿਤੈਸ਼ੀ ਦਯਾਵਾਨ ਸਰਕਾਰ ਦੀ ਸਿਖਿਆ ਅਨਸਾਰ) ਪ੍ਰਚਾਰ ਕਰਨ ਵਾਸਤੇ ਉਦਮ ਕਰੋ! ਸੇਵਕਾਂ ਦੇ ਵਿਚਾਰ ਹਨ ਕਿ ਪੰਜਾਬੀ ਬੋਲੀ ਦੇ ਗੁਰਮਖੀ ਅਖਰਾਂ ਵਿਚ ਹਜ਼ਾਰਾਂ ਹੀ ਪੁਸਤਕਾਂ ਸੁੰਦਰ ਅਤੀ ਉੱਤਮ ਤੇ ਸਭ ਤਰ੍ਹਾਂ ਦੀ ਲੋੜ ਦੀਆਂ ਨਵੀਆਂ ਪ੍ਰਕਾਸ਼ਤ ਕੀਤੀਆਂ ਜਾਵਨ। ਸੋ ਪਹਿਲੀਆਂ ਪ੍ਰਚਾਰ ਹੋ ਜਾਵਨ ਪਰ ਹੀ ਹੋਰ ਛਪ ਸਕਦੀਆਂ ਹਨ। ਪੰਜਾਬੀ ਦੇ ਹਿਤਕਾਰੀ ਉਦਮ ਕਰਨ ਤਦ ਪੰਜਾਬੀ ਦਾ ਭੰਡਾਰ ਬਹੁਤ ਕੁਝ ਪੂਰਨ ਹੋ ਸਕਦਾ ਹੈ।
ਦਾਸ---ਮੈਨੇਜਰ ਸ੍ਵਦੇਸ਼ ਭਾਸ਼ਾ ਪ੍ਰਚਾਰਕ ਏਜੰਸੀ
ਤਰਨ ਤਾਰਨ (ਪੰਜਾਬ)