ਪੰਨਾ:ਮਨ ਮੰਨੀ ਸੰਤਾਨ.pdf/29

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੭

[ਮਨਮੰਨੀ ਸੰਤਾਨ]

ਨੇ ਇਕ ਬਾਂਦਰੀ ਦਾ ਤਮਾਸ਼ਾ ਆਪਣੇ ਘਰਦੀ ਬਾਰੀ
ਵਿੱਚੋਂ ਬੜੀ ਚਾਹ ਨਾਲ ਦੇਖਿਆ ਸੀ ।"
"ਇਕ ਵਾਰੀ ਇਕ ਗਰਭਵਤੀ ਇਸਤ੍ਰੀ ਦੇ ਪੈਰ
ਦੇ ਅੰਗੂਠੇ ਵਿਚ ਠੋਕਰ ਲੱਗੀ, ਉਸ ਵੇਲੇ ਗ੍ਰਹਿਣ
ਲਗਾ ਹੋਇਆ ਸੀ । ਇਸ ਲਈ ਉਸਦੀ ਮਾਂ ਨੂੰ ਆਪਣੇ ਅੰਨ੍ਹੇ
ਵਿਸ਼੍ਵਾਸ਼ ਦੇ ਕਰਨ ਡਚ ਹੋਇਆ ਕਿ ਮੇਰੇ ਗਰਭ ਦੇ
ਬਾਲਕ ਵਿਚ ਜ਼ਰੂਰ ਇਸ ਠੋਕਰ ਦੇ ਕਾਰਨ ਕੁਝ ਦੋਸ਼
ਆ ਜਾਵੇਗਾ, ਸੋ ਉਸਦੇ ਜਦੋਂ ਲੜਕੀ ਹੋਈ ਤਾਂ ਉਸਦਾ
ਇਕ ਪੈਰ ਦਾ ਅੰਗੂਠਾ ਹੈ ਹੀ ਨਹੀਂ ਸੀ ।
"ਅਕਬਰ ਪਾਤਸ਼ਹ ਦੀ ਮਾਂ ਦੀ ਬਾਬਤ ਪ੍ਰਸਿੱਧ
ਹੈ ਕਿ ਜਦੋਂ ਅਕਬਰ ਗਰਭ ਵਿਚ ਸੀ ਤਾਂ ਇਕ ਦਿਨ
ਉਸਦੇ ਪਿਤਾ ਹੁਮਾਯੂੰ ਨੇ ਘਰ ਵਿਚ ਦੇਖਿਆ ਕਿ
ਉਸਦੀ ਖੇਗਮ ਸੂਈ ਅਤੇ ਸੁਰਮੇਂ ਨਾਲ ਕੁਝ ਵੇਲ ਬੂਟੇ
ਆਪਣੇ ਪੈਰ ਦੀ ਤਲੀ ਉਤੇ ਬਨਾ ਰਹੀ ਹੈ। ਬਾਦਸ਼ਾਹ ਦੇ
ਪੁੱਛਨ ਤੇ ਉਸਨੇ ਉੱਤਰ ਦਿੱਤਾ ਕਿ ਮੈਂ ਚਾਹੁੰਦੀ ਹਾਂ ਕਿ
ਅਜੇਹੇ ਚਿੰਨ੍ਹ ਮੇਰੇ ਪੁਤ੍ਰ ਦੇ ਪੈਰ ਤੇ ਹੋਨ ਲਿਖਯਾਹੈ ਕਿ
ਉਹੋ ਜਿਹੇ ਹੀ ਚਿੰਨ੍ਹ ਅਕਬਰ ਦੇ ਪੈਰਾਂ ਤੇ ਸਨ। ਅਕਬਰ
ਜਦੋਂ ਗਰਭ ਵਿਚ ਸੀ ਤਾਂ ਉਸਦੀ ਮਾਤਾ ਨੂੰ ਸਮੇਂ ਦੇ
ਹੇਰ ਫੇਰ ਨਾਲ ਬੜੇ ੨ ਕਸ਼ਟ ਸਹਿਨੇ ਪਏ,ਇਨ੍ਹਾਂ ਕਸ਼ਟਾਂ
ਦੇ ਸਹਿਨ ਦਾ ਇਹ ਫਲ ਹੋਯਾ ਕਿ ਉਸਦੇ ਗਰਭ ਤੋਂ
ਪਾਤਸ਼ਾਹ ਅਕਬਰ ਜਿਹਾ ਨਿਪੁੱਨਸੂਰਮਾਂ ਪੁੱਤ੍ਰ ਹੋਇਆ ।"
"ਇਸੇ ਪ੍ਰਕਾਰ ਨਿਪੋਲੀਅਨ ਬੋਨਾ ਪਾਰਟ ਜਦੋਂ
ਗਰਭਵਿਚ ਸੀ ਤਾਂ ਉਸਦੀ ਮਾਂ ਨੂੰ ਆਪਣੇ ਪਤੀ ਦੇ ਨਾਲ
ਲੜਾਈ ਵਿਚ ਜਾਣਾ ਪਿਆ। ਕਈ ੨ ਦਿਨ ਰਾਤ