ਪੰਨਾ:ਮਨ ਮੰਨੀ ਸੰਤਾਨ.pdf/35

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੩

[ਮਨਮੰਨੀ ਸੰਤਾਨ]

ਵਿਆਖਯਾ ਰੂਪ ਹੈ ਕਿ ਮਤ ਦੇ ਅਹਾਰ ਵਿਹਾਰ ਦਾ
ਸੰਤਨ ਤੇ ਕਿੰਨਾਂ ਅਸਰ ਪੈਂਦਾ ਹੈ।
ਮਾਵਾਂ ਦੇ ਚੰਗੇ ਭੋਜਨ ਦੀ ਬਾਲਕ ਲਈ ਕਿੰਨੀ ਕੁ
ਲੋੜ ਹੈ? ਇਸ ਗੱਲ ਨੂੰ ਸਮਝਣ ਦੇ ਲਈ ਜਾਨਣਾ
ਚਾਹੀਏ ਕਿ ਜੋ ਕੁਝ ਖਾਧਾ ਜਾਂਦਾ ਹੈ ਉਸਦਾ ਹੀ ਰਕਤ
ਬਣਦਾ ਹੈ। ਅਰ ਗਰਭ ਵਿਚ ਮਾਤਾ ਦੇ ਰਕਤ ਤੋਂ ਹੀ
ਬੱਚੇ ਦਾ ਪਾਲਨ ਪੋਸਨ ਹੁੰਦਾ ਹੈ । ਇਸ ਲਈ ਮਾਤਾ ਦੇ
ਜਿਸਤਰਾਂ ਉਤਮ ਵਿਚਾਰਾਂ ਦੀ ਲੋੜ ਹੈ ਉਸੇ ਤਰਾਂ ਹੀ
ਉਤਮ ਭੋਜਨ ਦੀ ਭੀ ਹੈ ।
ਹੁਣ ਅੰਤਮ ਅਰ ਅਤਿ ਅਵਸ਼ਯਕ ਗੱਲ ਇਹ
ਹੈ ਕਿ ਮਾਤਾ ਜਿੱਥੇ ਰਹੇ ਓਹ ਥਾਉਂ ਬਹੁਤ ਪਵਿਤ੍ਰ ਅਰ
ਹਵਾਦਾਰ ਹੋਵੇ। ਗੰਦੀਆਂ,ਪਿੱਲੀਆਂ ਅਤੇ ਮੈਲੀਆਂ,
ਕੁਚੈਲੀਆਂ ਚੀਜ਼ਂ ਨਾਂ ਹੋਣ। ਬੋਵਾਲੀਆਂ ਚੀਜ਼ਾਂ ਨੂੰ
ਓਥੇ ਨਾਂ ਰਖਨਾਂ ਚਾਹੀਏ । ਜੇਕਰ ਲੋੜ ਹੋਵੇ ਤਾਂ ਗਰਭਵਤੀ
ਇਸਤ੍ਰੀ ਮਨੋਹਰ ਅਤੇ ਸੁੰਦਰ ਫੁਲ ਜਾਂ ਸੁਗੰਧਿਤ
ਦੀ ਥਾਂ ਜਾਂ ਬਾਗ ਵਾੜੀ ਵਿਚ ਜਿੱਥੇ ਸੁੰਦਰ ਅਤੇ ਸੁਹਾਵਨੇ
ਬ੍ਰਿਛ ਅਰ ਫਲ ਫੁਲ ਹੋਣ ਓਥੇ ਰਹੇ, ਤਾਤਪਰਜ ਇਹ ਹੈ
ਕਿ ਜਿੱਥੇ ਅਚ ਜਿਸ ਰੀਤੀ ਨਾਲ ਗਰਭਵਤੀ ਇਸਤ੍ਰੀ
ਪ੍ਰਸੰਨ ਚਿੱਤ ਰਹਿ ਸਕੇ ਉਸੇ ਤਰਾਂ ਦਾ ਪ੍ਰਬੰਧ ਕਰਨਾਂ ਚਾਹੀਏ।
ਗਰਭਵਤੀ ਇਸਤ੍ਰੀ ਨਾਂ ਤਾਂ ਬਿਲਕੁਲ ਅਕਲੀ ਰਹੇ
ਅਰ ਨਾਂ ਇਤਨੀ ਮੇਹਨਤ ਕਰੇ ਕਿ ਬਹੁਤ ਥੱਕ ਹੀ ਜਾਏ
ਇਸ ਵੇਲੇ ਕੋਈ ਕੰਮ ਚਾਹੇ ਓਹ ਸਰੀਰਕ ਹੋਵੇ ਚਾਹੇ
ਮਾਨਸਿਕ ਇਨਾਂ ਕਰਨਾ ਚਾਹੀਏ ਕਿ ਜਿਸਤੇ ਚਿੱਤ ਨਾਂ
ਵਿਗੜੇ,ਮਨ ਪ੍ਰਸੰਨ ਤੇ ਸਰੀਰ ਹੌਲਾ ਰਹੇ ।