[ਮਨ ਮੰਨੀ ਸੰਤਾਂਨ]
੩
ਹੈ। ਇਸ ਦਾ ਬੇਉਰਾ "ਅਧਾਨ ਦੇ ਦਿਨ ਤੇ ਸੰਤਨ ਸਿਖਯਾ" ਏਸੇ ਲੜੀ ਦੀ ਪੁਸਤਕ ਵਿਚ ਚੰਗੀ ਤਰਾਂ ਦਸਿਆ ਗਿਆ ਹੈ। ਜਦ ਇਵੇਂ ਹੀ ਹੈ ਤਾਂ ਫੇਰ ਭਲਾ ਸ੍ਰੇਸ਼ਟ, ਗੁਣਵਾਨ, ਬੁਧੀਵਾਨ, ਰੂਪਵਨ, ਬਲਵਾਨ, ਦੇਸ਼, ਕੌਮ, ਕੁਲ ਅਤੇ ਰਾਜ ਵਾਸਤੇ ਸੁਖਦਾਤੀ ਸੰਤਾਨ ਹੀ ਕਿਉਂ ਨਾਂ ਉਤਪੰਨ ਕੀਤੀ ਜਾਵੇ? ਹਾਂ ਠੀਕ! ਕੌਣ ਨਹੀਂ ਚਾਹੁੰਦਾ ਕਿ ਮੇਰੀ ਸੰਤਾਨ ਨਾਮਣੇ ਵਾਲੀ ਹੋਵੇ? ਪਰ ਘਾਟੇ ਦੀ ਗੱਲ ਇਹ ਹੈ ਕਿ ਸਾਡੇ ਦੇਸ਼ ਵਾਸੀਆਂ ਨੂੰ ਅੱਜ ਅਜੇਹੇ ਯਤਨਾਂ ਦਾ ਗਯਾਨ ਹੀ ਨਹੀਂ ਰਿਹਾ। ਅਭਾਗੇ ਦੇਸ਼ ਦੇ ਕਰਮਾਂ ਦੇ ਫੇਰ ਕਰਕੇ ਸਾਰੇ ਹੀ ਗੁਣ ਢਹਿ ਢੇਰੀ ਹੋ ਗਏ! ਜਿਸ ਦੇਸ਼ ਦੇ ਵਾਸੀ ਬ੍ਰਿਛ ਦੇ ਬੀਜਣ ਸਮੇਂ ਹਰ ਫਲ ਉੱਤੇ ਰਾਮ ਨਾਮ ਦੇ ਅੱਖਰ ਉਪਜਾਵਨ ਦੀਆਂ ਖੇਡਾਂ ਖੇਡਦੇ ਸਨ, ਹਦਵਾਣੇ (ਤਰਬੂਜ਼) ਆਦਿਕ ਫਲਾਂ ਦੇ ਬੀਜਾਂ ਤੇ ਖਦਾ ਦੀਆਂ ਕਲਾਮਾਂ ਦੇ ਚਿਤ੍ਰ ਉਤਪੰਨ ਕਰ ਸਕਦੇ ਸਨ ਅਤੇ ਇੱਟਾਂ ਪੱਥਰ ਆਦਿਕਾਂ ਤੱਕ ਦੇ ਸਚਿਆਂ ਵਿਚ ਭੀ ਪਰਮੇਸ਼੍ਵਰ ਦੀ ਯਾਦ ਦੇ ਸ਼ਬਦ ਅੰਕਤ ਕਰਨ ਦਾ ਵਿਚਾਰ ਰੱਖਦੇ ਸਨ, ਅੱਜ ਓਹੋ ਆਪਣੇ ਸਰੀਰ ਤੋਂ ਉਤਪੰਨ ਕੀਤਾ ਜਾਨ ਵਾਲ ਸਰੀਰ ਭੀ ਆਪਣੀ ਇੱਛਾ ਅਨੁਸਾਰ ਨਹੀਂ ਉਪਜਾ ਸਕਦੇ, ਇਹ ਕਿਡੇ ਅਲੋਕਾਰ ਦੀ ਗੱਲ ਹੈ। ਸਮੇਂ ਦੇ ਹੇਰ ਫੇਰ ਦੇ ਕਾਰਣ ਸਰਬ ਗਯਾਨ ਦੇ ਨਸ਼ਟ ਹੋਣ ਨਾਲ ਏਹ ਸੂਝ ਹੀ ਨਹੀਂ ਰਹਿ ਗਈ ਏ ਐਸੇ ਵਿਚਾਰ ਜਾਂ ਫੁਰਨੇ ਨੇੜੇ ਫਟਕਨਾ ਹੀ ਨਹੀਂ ਪਾਉਂਦੇ,ਇਥੋਂ ਤਕ ਕਿ ਗ੍ਰਹਸਥ ਝਾੰਇਕ ਵਿਸ਼ੇ ਵਿਕਾਰਾਂ