ਪੰਨਾ:ਮਨ ਮੰਨੀ ਸੰਤਾਨ.pdf/4

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ੴ ਸ੍ਰੀ ਵਾਹਿਗੁਰੂ ਜੀ ਕੀ ਫਤਹ॥
ਬੇਨਤੀ!

ਭਾਵੇਂ ਧਰਮ ਸ਼ਾਸਤ੍ਰਾਂ ਵਲ ਵੇਖੀਏ ਭਾਵੇਂ ਵੈਦਕ (ਹਿਕਮਤ) ਸ਼ਾਸਤ੍ਰਾਂ ਵਲ, ਅਤੇ ਇਤਿਹਾਸ ਖੋਜ ਕਰੀਏ ਚਾਹੇ ਨੀਤੀ ਸ਼ਾਸਤ੍ਰ, ਤੇ ਏਸੇ ਤਰਾਂ ਸਤਸੰਗ ਵਲੋਂ ਪਤਾ ਕਰੀਏ ਚਹੇ ਲੋਕਾਚਾਰੀ ਪਾਸਿਓਂ, ਜਿਸ ਪਾਸੇ ਭੀ ਵੇਖੀਏ ਚੰਗੀ ਤਰਾਂ ਪਤਾ ਲਗਦਾ ਤੇ ਉਪਦੇਸ਼ ਮਿਲਦੇ ਹਨ ਕਿ ਸ੍ਰੇਸ਼ਟ ਸੰਤਾਨ ਹੀ ਉਤਪੰਨ ਕਰਨੀ ਚਾਹੀਦੀ ਹੈ। ਡੰਕੇ ਦੀ ਚੋਟ ਬਚਨ ਹਨ ਕਿ:-

"ਜਨਨੀ ਜਨਹਿ ਤ ਭਗਤ ਜਨ ਕੇ ਦਾਤਾ ਕੈ ਸੂਰ।
ਨਹਿਂਂ ਤੇ ਜਨਨੀ ਬਾਝ ਰਹਿ ਕਾਹਿ ਗਵਾਵਹਿ ਨੂਰ॥"

ਕੀ ਏਹ ਕਦੇ ਅਸੱਤ ਹੋ ਸਕਦੇ ਹਨ? ਨਹੀਂ! ਨਹੀਂ!! ਕਦੇ ਨਹੀਂ!!! ਏਹ ਅਟੱਲ ਅਰ ਸੱਤ ਬਚਨ ਹਨ ਕਿ ਚੰਗੀ ਮੰਦੀ ਸੰਤਾਨ ਉਤਪੰਨ ਕਰਨੀ ਆਪਣੇ ਵੱਸ ਦੀ ਗੱਲ ਹੈ। ਜੇ ਵੱਸ ਦੀ ਨਾਂ ਹੁੰਦੀ ਤਾਂ ਇਹ ਬਚਨ ਹੀ ਕਿਉਂ ਹੁੰਦੇ? ਇਤਿਹਾਸ ਏਸ ਬਾਤ ਦੀ ਸਾਖੀ ਭਰਦੇ ਹਨ, ਵੇਦਕ ਸ਼ਾਸਤ੍ਰ ਏਸਦੇ ਗੁੱਝੇ ਭੇਦ ਤੇ ਢੰਗ ਦੱਸਦੇ ਹਨ, ਧਰਮ ਸ਼ਾਸਤ੍ਰ ਏਸੇ ਤੇ ਉਪਦੇਸ਼ ਦਿੰਦੇ ਹਨ, ਨਿੱਤ ਦੇ ਵਰਤਾਰੇ ਏਸ ਉਪਰ ਉਦਾਹਰਨ ਹਨ ਕਿ ਮਾਤਾ ਪਿਤਾ ਵਲੋਂ ਜੇਹੀ ਸੰਤਾਂਨ ਉਤਪੰਨ ਕਰਨ ਦਾ ਯਤਨ ਕੀਤਾ ਜਾਵੇ ਤੇਹੀ ਹੀ ਸਫਲਤਾ ਹੋ ਸਕਦੀ