ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/15

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੧੩

ਜੇ ਤੁਸੀਂ ਜਾਨਣਾਂਂ ਚਾਹੋੋ ਤਾਂ ਵੇਖੋ ਮੇਰੀ ਇਸ ਪੋਥੀ ਵਿਚ ਓਹਦਾ ਵਰਨਨਹੈ। ਹਠੀਦਾ ਸ ਬੋਲਿਆ ਤੂੰ ਗਪਾਂਂ ਕਾਹਨੂੰ ਮਾਰਦਾ ਹੈ, ਤੇਰੀ ਪੋਥੀ ਦਾ ਨਾਸ ਹੋਊ , ਤੂੰ ਇਹ ਦੱਸ, ਕਿ ਸਾਡੇ ਨਾਲ ਹੁਣ ਮੁੜ ਚਲੇਂਗਾ ਕਿ ਨਹੀਂ?। ਮਸੀਹੀ ਨੈੈ ਆਖਿਆ ਮੈਂ ਤਾਂ ਆਪਣਾਂ ਹਬ ਹਲ ਪੁਰ ਰੱਖਿਆ ਹੈ, ਅਤੇ ਮੁੜਾਂਗਾ ਕਦੀ ਨਹੀਂ। ਇਹ ਸੁਣਕੇ ਹਠੀਦਾਸ ਨੈੈ ਭੋਲੇ ਨੂੰਕਿ ਹਾ ਚੱਲ ਭਾਇਯਾ ਅਸੀਂ ਇਹ ਨੂੰ ਛੱਡਕੇ ਘਰ ਮੁੜ ਚਲਿਯੇ, ਅਜਿਹੇ ਕਮਲੇ ਬਹੁਤ ਹਨ, ਅਤੇ ਜਦਕਦੀ ਉਨ੍ਹਾਂ ਵਿਚੋਂ ਕੋਈ ਕਿਸੇ ਗੱਲ ਉਤੇ ਹਠ ਕਰ ਬੈਠਦਾ ਹੈ, ਤਾਂ ਉਹ ਸਾਰੇ ਬੁਧਿਟ ਨਾਂ ਵਿਚੋਂ ਆਪਣੇ ਜਿਹਾ ਬੁੁਧਿਵਾਨ ਕਿਸੇ ਨੂੰ ਨਹੀਂ ਜਾਣਦਾ, ਅਤੇ ਕਿਸੇ ਦੀ ਗੱਲ ਨਹੀਂ ਮੰਨ ਦਾ। ਭੋਲੇ ਨੈੈ ਆਖਿਆ ਭਿਰਾ ਇਸ ਦੀ ਗੱਲ ਨੂੰ ਮਖੌਲ ਨਾ ਜਾਣੇ, ਕਿੰਉਂਕਿ ਜੇਕਰ ਸੱਚ ਹੋਵੇ ਤਾਂ ਓਹ ਵਸਤ ਜਿਸ ਨੂੰ ਇਹ ਭਾਲਦਾ ਹੈ, ਸਾਡੀਆਂ ਵਸਤਾਂ ਨਾਲੋਂ ਉੱਤਮ ਹੈ, ਮੇਰਾ ਜੀ ਤਾਂ ਇਹੋ ਕਹਿੰਦਾ ਹੈ ਜੋ ਮੈਂ ਆਪਣੇ ਗਵਾਂਢੀ ਨਾਲ ਜਾਵਾਂ॥