ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
185
ਘਮੰਡ ਦੇ ਮਾਰੇ ਹੱਸ ਪਿਆ, ਪਰ ਇਸ ਲਈ ਜੋ ਉਸ ਨੈ ਸੰਮਲਕੇ ਪੈਰ ਨਾਂ ਧਾਰਿਆ, ਅਚੱਣਚੇਤ ਠੇਡਾ ਖਾਕੇ ਡਿੱਗ ਪਿਆ, ਅਤੇ ਜਿਨਾਂ ਚਿਰ ਧਰਮਦਾਸ ਨੈ ਆਣਕੇ ਉਹ ਦਾ ਹੱਥ ਨਾ ਵਾੜਿਆ, ਉੱਠ ਨਾ ਸੱਕਿਆ, ਤਦੋਂ ਮੈਂ ਵੇਖਿਆ, ਜੋ ਓਹ ਦੋਵੇਂ ਵਡੇ ਪ੍ਰੇਮ ਨਾਲ ਮਿਲ ਗਿਲ ਕੇ ਅਗਾਹਾਂ ਨੂੰ ਤੁਰੇ, ਅਤੇ ਯਾਤ੍ਰਾ ਕਰਦਿਆਂ ਜੋ ਜੋ ਕੁਛ ਉਨ੍ਹਾਂ ਉੱਤੇ ਬੀਤਿਆ ਸੀ, ਆਪੋ ਵਿਚ ਉਸ ਦੀ ਚਰਚਾ ਕਰਨ ਲੱਗੇ, ਪਹਿਲੇ ਮਸੀਹੀ ਨੈ ਆਖਿਆ, ਜੋ ਭਾਈ ਪਿਆਰੇ ਮੈਂ ਬਹੁਤ ਅਨੰਦ ਹੋਯਾ, ਕਿ ਤੁਹਾਨੂੰ ਮਿੱਲਿਆ, ਅਤੇ ਇਸ ਗੱਲ ਥੋਂ, ਜੋ ਭਗਵਾਨ ਨੈ ਅਸਾਂ ਦੋਹਾਂ ਨੂੰ ਇੱਕ ਮਾਤ ਦਾ ਬਣਾਯਾ ਹੈ, ਜੋ ਅਸੀ ਮਿਤ੍ਰ ਬਣਕੇ ਇੱਕਠੇ ਰਲੋ ਇਸ ਖ਼ੁਸ਼ੀ ਦੇ ਰਾਹ ਵਿਚ ਚੱਲ ਸੱਕਦੇ ਹਾਂ - ਧਰਮਦਾਸ ਨੈ ਆਖਿਆ ਮਿਤ੍ਰ ਜੀ, ਮੇਰੇ ਮਨ ਵਿੱਚ