ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/241

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

239

ਅੰਦਰਖਾਨੇ ਓਹ ਤਿਸ ਦੇ ਨਾਲ ਸੰਗ ਕਰਨਾ ਚਾਹੁੰਦੀ ਸੀ (ਉਤਪਤ ਦੀ ਪੋਥੀ ੩੯ ਕਾਂਡ ੫ ਪੌੜੀ) ਹੋਰ ਲੋਕ ਬਾਹਰੋਂ ਤਾਂ ਪਾਪ ਦੀ ਵਡੀ ਮਿੱਟੀ ਪਲੀਤ ਕਰਦੇ ਦਿਸਦੇ ਹਨ, ਜੇਹਾਕੁ ਕੋਈ ਮਾਂ ਆਪਣੇ ਕੁਛੜ ਦੇ ਬੱਚੇ ਨੂੰ ਘੁਰਕੀ ਦੇ ਕੇ ਆਖਦੀ ਹੈ, ਵਾਹ ਤੂੰ ਬੜਾ ਕੁਪੱਤਾ ਤੂੰ ਬੜਾ ਨਟਖਟ ਹੈਂ, ਪਰ ਮਗਰੋਂ ਮੋਹ ਦੇ ਮਾਰੇ ਉਹ ਨੂੰ ਗਲ ਨਾਲ ਲਾਕੇ ਚੁੰਮਣ ਲੱਗ ਪੈਂਦੀ ਹੈ, ਬਕਵਾਦੀ ਨੈ ਕਿਹਾ ਭਾਈ ਮੈਂ ਨੂੰ ਐਓਂ ਜਾਪਦਾ ਹੈ ਜੋ ਤੂੰ ਨਿਰਾ ਪੁਰਾ ਮੇਰੀਆਂ ਗਲਾਂ ਨੂੰ ਫੜ ਲੈਂਦਾ ਹੈਂ, ਧਰਮਦਾਸ ਨੈ ਉੱਤਰ ਦਿੱਤਾ ਨਹੀਂ ਮਹਾਰਾਜ, ਮੈਂ ਤਾਂ ਨਿਰਾ ਤੇਰੇ ਮੂੰਹੋਂ ਮੈਂ ਸੱਚੀਆਂ ਗੱਲਾਂ ਸੁਣੀਆਂ ਚਾਹੁੰਦਾ ਹਾਂ, ਸੋ ਮੈਂ ਫੇਰ ਪੁੱਛਦਾ ਹਾਂ, ਭਈ ਪਰਮੇਸਰ ਦੀ ਕਿਰਂਪਾ ਜੇਹੜੀ ਮਨੁੱਖ ਦੇ ਮਨ ਉੱਤੇ ਹੁੰਦੀ ਹੈ, ਉਹ ਦਾ ਕੀ ਪਤਾ ਹੈ, ਓਹ ਬੋਲਿਆ ਮੇਰੀ ਜਾਚ ਵਿੱਚ ਉਹ ਤਾਂ ਇੰਜੀਲ ਦੇ ਔਖੇ