ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/274

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

272

ਗਿਆ, ਕਿਸੇ ਨੈ ਭੱਜਕੇ ਮੇਲੇ ਦੇ ਸਰਦਾਰ ਨੂੰ ਖਬਰ ਦਿੱਤੀ ਕਿ ਮਹਾਰਾਜ ਮੇਲੇ ਵਿਖੇ ਵਡਾ ਰੌਲਾ ਮਚ ਗਿਆ ਹੈ, ਸੋ ਸੁਣਦਿਆਂ ਸਾਰ ਸਰਦਾਰ ਮੇਲੇ ਨੂੰ ਉੱਠ ਭੱਜਿਆ ਅਤੇ ਆਪਣੇ ਨਿਜ ਮਿਤ੍ਰਾਂ ਵਿਚੋਂ ਕਇਆਂ ਨੂੰ ਹੁਕਮ ਦਿੱਤਾ, ਜੋ ਇਨਾਂ ਮਨੁੱਖਾਂ ਨੂੰ ਫੜ ਲਓ, ਅਤੇ ਉਨ੍ਹਾਂ ਦੀ ਪੜਤਾਲ ਕਰਕੇ ਜਾਣੋ, ਜੋ ਇਸ ਹਲੇ ਗੁੱਲੇ ਦਾ ਕੀ ਕਾਰਨ ਹੈ? ਤਾਂ ਉਹ ਉਨ੍ਹਾਂ ਨੂੰ ਆਪਣੇ ਸਾਹਮਣੇ ਖੜ੍ਹਾ ਕਰਕੇ ਪੁੱਛਣ ਲੱਗੇ, ਜੋ ਤੁਸੀਂ ਕਿੱਥੋਂ ਆਏ ਹੋ? ਅਤੇ ਕਿੱਧਰ ਨੂੰ ਜਾਓਗੇ? ਅਤੇ ਇਹੋ ਜੇਹੇ ਲੀੜੇ ਪਾਕੇ ਕਾਹਨੂੰ ਇਥੇ ਆਏ ਹੋ? ਉਨ੍ਹਾਂ ਨੈ ਉੱਤਰ ਦਿੱਤਾ ਭਈ ਅਸੀ ਰਾਹੀ ਹਾਂ, ਅਤੇ ਜਗਤ ਵਿੱਚ ਪਰਦੇਸੀ ਹਾਂ, ਅਤੇ ਆਪਣੇ ਦੇਸ ਅਰਥਾਤ ਸੁਰਗ ਨੂੰ ਜਾ ਰਹੇ ਹਾਂ (ਪਤ੍ਰੀ ਇਬਰਾਨੀਆਂ ਨੂੰ ੧੧ ਕਾਂਡ ੧੩ ਸੇ ੧੬ ਪੌੜੀਆਂ)