ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/293

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

291

ਆਪੋ ਆਪਣੀ ਸਲਾਹ ਉਸ ਦੇ ਵਿਰੁੱਧ ਉਲਟੀ ਦੀ ਦਿੱਤੀ, ਉਪਰੰਦ ਉਨ੍ਹਾਂ ਸਭਨਾਂ ਨੈ ਇੱਕ ਮਨ ਹੋਕੇ ਇਹ ਠਹਿਰਾਇਆ ਜੋ ਉਸ ਨੂੰ ਨਿਆਈ' ਦੇ ਅੱਗੇ ਲੈਜਾਕੇ ਦੋਸਵੰਤ ਠਹਿਰਾਇਯੇ, ਇਨ੍ਹਾਂ ਵਿੱਚੋਂ ਮੀਆਂ ਅਨ੍ਹਾਂ ਸਿਰਪੰਚ ਸੀ, ਓਹ ਬੋਲਨ ਲੱਗਾ, ਭਈ ਮੈਨੂੰ ਸਾਫ ਜਾਪਦਾ ਹੈ, ਜੋ ਇਹ ਮਨੁੱਖ ਵਡਾ ਕੁਰਾਹੀ ਹੈ, ਮੀਆਂ ਬਿਨਨੇਕੀ ਨੈ ਕਿਹਾ, ਆਹੋ ਜੀ ਇਹ ਨੂੰ ਮਾਰ ਕੁੱਟਕੇ ਸੰਸਾਰੋਂ ਪਰੇ ਕਰੋ, ਵਿਰੋਧ ਸਿੰਘ ਨੈ ਆਖਿਆ ਨਿਸੰਗ ਇਹ ਨੂੰ ਮਾਰ ਸੁੱਟੋ। ਇਹ ਮੈਨੂੰ ਬਹੁਤ ਬੁਰਾ ਲੱਗਦਾ ਹੈ, ਮਨੋਕਾਮਨਾ ਸਿੰਘ ਬੋਲਿਆ ਮੈਂ ਤਾਂ ਉਹਨੂੰ ਕਦੀ ਵੇਖ ਨਾ ਸੱਕਿਆ, ਢੀਠ ਮੱਲ ਨੈ ਕਿਹਾ ਮੈਂ ਬੀ ਨਹੀ, ਕਿੰਉਂ ਜੋ ਓਹ ਸਦਾ ਮੇਰੇ ਉੱਤੇ ਦੋਸ ਲਾਉਂਦਾ ਸੀ, ਫੁਰਤੀਰਾਏ ਬੋਲਿਆ, ਭਾਈ ਇਹ ਨੂੰ ਫਾਹੇ ਦਿਓ, ਛੇਤੀ ਫਾਹੇ ਦਿਓ,