ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

30

ਵਡੇ ਤਾਰ ਨੂੰ ਲਾਹ ਸੁੱਟ, ਕਿਉਂਕਿ ਜਿੰਨਾਂ ਚਿਰ ਤੂੰ ਇਸ ਵਡੇ ਭਾਰ ਦੇ ਹੇਠਾਂ ਹੈ ਤੈਨੂੰ ਸੁਖ ਕਦੀ ਨਹੀ ਹੋਵੇਗਾ ਅਤੇ ਨਾ ਤੂੰ ਪਰਮੇਸੁਰ ਦੇ ਪਦਾਰਬਾਂ ਦਾ ਸੁਆਦ ਲੈ ਸਕਦਾ ਹੈਂ॥

ਮਸੀਹੀ ਨੈ ਆਖਿਆ ਮੈਂ ਇਹੋ ਹੀ ਚਾਹੁੰਦਾ ਹਾਂ ਕਿ ਇਹ ਵਡਾਾ ਭਾਰ ਲਹਿ ਜਾਵੇ ਪਰ ਮੈਂ ਆਪ ਇਸ ਨੂੰ ਲਾਹ ਨਹੀਂ ਸਕਦਾ ਹਾਂ, ਅਤੇ ਸਾਡੇ ਇਸ ਦੇਸ ਵਿਚੋਂ ਕੋਈ ਨਹੀਂ ਲਭਦਾ, ਜੋ ਮੇਰੇ ਮੋਢਿਓਂ ਭਾਰ ਉਤਾਰੇ, ਪਰਮੇਸੁਰ ਹੀ ਲਾਹੇਗਾ ਤਾਂ ਲਹੇਗਾ, ਇਸੇ ਲਈ ਮੈਂ ਇਹ ਰਾਹ ਫੜਿਆ ਹੈ, ਜੋ ਕਿਵੇਂ ਇਹ ਮੇਰਾ ਭਾਰ ਲਹਿ ਜਾਵੈ॥

ਸੰਸਾਰੀ ਬੁੱਧਿਮਾਨ ਨੈ ਪੁਛਿਆ, ਭਾਈ ਕਿਹ ਨੈ ਤੈਨੂੰ ਦਸਿਆ, ਜੋ ਇਸ ਰਾਹ ਤੁਰੇਂ ਤਾਂ ਤੇਰਾ ਭਾਰ ਲਹਿ ਜਾਵੇਗਾ॥

ਮਸੀਹੀ ਨੇ ਕਿਹਾ ਜੋ ਇੱਕ ਵਡੇ ਪਤਵੰਤੇ ਭਲੇਮਾਣਸ ਨੈ ਮੈਨੂੰ ਦਸਿਆ ਸੀ, ਮੈਨੂੰ ਚੇਤਾ ਜੋ ਓਹਦਾ ਨਾਉਂ ਮੰਗਲਸਮਾਚਾਰੀ ਗੁਰੁ ਸਦੀ ਦਾ ਹੈ॥