ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
421
ਕਾਹਨੂੰ ਖਲੋਤੇ ਹੋ ਉਨ੍ਹਾਂ ਨੈ ਉਤਰ ਦੇ ਕੇ ਆਖਿਆ, ਭਈ ਅਸੀ ਤਾਂ ਸੁਰਗੀ ਨਗਰ ਨੂੰ ਜਾਂਦੇ ਹਾਂ, ਪਰ ਸਾਨੂੰ ਪਤਾ ਨਹੀਂ ਲੱਗਦਾ, ਜੋ ਇਨਾਂ ਦੋਹਾਂ ਰਾਹਾਂ ਵਿੱਚੋਂ ਕੇਹੜਾ ਠੀਕ ਹੈ। ਉਹ ਬੋਲਿਆ ਤੁਸੀ ਮੇਰੇ ਮਗਰ ਹੋ ਤੁਰੋ, ਮੈਂ ਬੀ ਉਥੇ ਹੀ ਜਾਂਦਾ ਹਾਂ, ਤਾਂ ਓਹ ਤਿਸ ਦੇ ਮਗਰ ਉਸੇ ਰਾਹ ਵਿੱਚ, ਜੇਹੜਾ ਉਨਾਂ ਦੇ ਪਹਿਲੇ ਰਾਹ ਨੂੰ ਆ ਮਿਲਦਾ ਸੀ, ਹੋ ਤੁਰੇ, ਪਰ ਸਹਿਜੇ ਸਹਿਜੇ ਓਹ ਰਾਹ ਅਜਿਹਾ ਘੁੰਮ ਗਿਆ, ਜੋ ਉਨ੍ਹਾਂ ਦੇ ਮੂੰਹ ਸੁਰਗੀ ਨਗਰ ਥੋਂ ਕਿ ਜਿੱਥੇ ਉਨਾਂ ਨੈ ਜਾਣਾ ਸੀ, ਮੂਲੋਂ ਮੁੜ ਗਏ, ਪਰ ਤਾਂ ਬੀ ਓਹ ਤਿਸ ਦੇ ਮਗਰੇ ਮਗਰ ਤੁਰੇ ਗਏ। ਥੋਹੜੇ ਚਿਰ ਪਿੱਛੋਂ ਉਸ ਛਲੀਏ ਨੈ ਉਨਾਂ ਨੂੰ ਇੱਕ ਕੁੜਿੱਕੀ ਵਿੱਚ ਲੈ ਆਂਦਾ, ਜਿਸ ਵਿੱਚ ਓਹ ਦੋਵੇਂ ਅਜਿਹੇ ਫਸ ਗਏ, ਜੋ ਓਹ ਜਾਣਦੇ ਹੀ ਨਹੀਂ, ਕਈ ਕੀ ਕਰਿਯੇ,