ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
466
ਤੇਰੇ ਕੋਲ ਆਣਕੇ ਮੈਂ ਤੇਰੇ ਹੱਕ ਵਿੱਚ ਕੀ ਸਮਝਾਂ, ਭਈ ਤੇਰੇ ਉੱਤੇ ਮੇਰੀ ਨਿਹਚਾ ਸਹੀ ਹੋਵੇ, ਤਾਂ ਉਹ ਬੋਲਿਆ ਭਈ ਮਸੀਹ ਯਿਸੂ ਜਗਤ ਵਿੱਚ ਪਾਪੀਆਂ ਨੂੰ ਬਚਾਉਣ ਲਈ ਆਯਾ (੧ ਪਤ੍ਰੀ ਤਿਮਤਾਊਸ ਨੂੰ ੧ ਕਾਂਡ ੧੫ ਪੋਥੀ) ਓਹ ਤਾਂ ਹਰੇਕ ਨਿਹਚਾ ਕਰਨ ਵਾਲੇ ਦੇ ਧਰਮ ਲਈ ਸ਼ਰਾ (ਬਿਵਸਥਾ) ਦਾ ਓੜਕ ਹੈ, ਓਹ ਸਾਡੇ ਅਪਰਾਧਾਂ ਦੇ ਕਾਰਨ ਫੜਵਾਯਾ ਗਿਆ, ਅਤੇ ਸਾਨੂੰ ਧਰਮੀ ਠਹਿਰਾਉਣ ਦੇ ਕਾਰਨ ਜਿਵਾਲਿਆ ਗਿਆ, (ਪਤ੍ਰੀ ਰੂਮੀਆਂ ਨੂੰ ੧੦ ਕਾਂਡ ੪ ਪੌੜੀ ਅਤੇ ੪ ਕਾਂਡ ੨੫ ਪੌੜੀ।) ਉਸ ਨੈ ਸਾਨੂੰ ਪਿਆਰ ਕੀਤਾ, ਅਰ ਆਪਣੇ ਲਹੂ ਨਾਲ ਸਾਨੂੰ ਧੋ ਕੇ ਸਾਡੇ ਪਾਪਾਂ ਥੋਂ ਸ਼ੁੱਧ ਕੀਤਾ ( ਪਰਕਾਸ਼ ਦੀ ਪੋਥੀ ੧ ਕਾਂਡ ੫ ਪੌੜੀ) ਉਹ ਪਰਮੇਸਰ ਅਤੇ ਮਨੁੱਖਾਂ ਵਿੱਚ ਇੱਕ ਵਿਚੋਲਾ ਹੈ (੧ ਪਤ੍ਰੀ ਤਿਮਤਾਊਸ ਨੂੰ ੨ ਕਾਂਡ ਪ ਪੌੜੀ) ਓਹ ਸਾਡੀ