ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/469

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

467

ਸਿਫਾਰਸ਼ ਦੇ ਲਈ ਸਦਾ ਜੀਉਂਦਾ ਹੈ (ਪਤ੍ਰੀ ਇਬਰਾਨੀਆਂ ਨੂੰ ੭ ਕਾਂਡ ੨੫ ਪੌੜੀ) ਇਨਾਂ ਸਾਰੀਆਂ ਗੱਲਾਂ ਤੋਂ ਮੈਨੂੰ ਇਹ ਸੋਝੀ ਆਈ ਸੀ ਭਈ ਮੈਨੂੰ ਧਰਮੀ ਠਹਿਰਾਯਾ ਜਾਣ ਦੇ ਲਈ ਉਹ ਦੇ ਸੁਭਾਉ ਉੱਤੇ ਅਤੇ ਆਪਣੇ ਪਾਪਾਂ ਦੇ ਪ੍ਰਾਹਚਿਤ ਲਈ ਉਸ ਦੇ ਲਹੂ ਵਹਾਉਣ ਉੱਤੇ ਆਸਰਾ ਰੱਖਣਾ ਚਾਹੀਦਾ ਹੈ ਅਤੇ ਜੋ ਕੁੱਛ ਉਸ ਨੈ ਆਪਣੇ ਪਿਤਾ ਦੀ ਸ਼ਰਾ ਦੀ ਆਗਯਾਕਾਰੀ ਵਿੱਚ ਕੀਤਾ ਅਤੇ ਜੇਹੜਾ ਦੰਡ ਉਹਨੈ ਭੋਗ ਲਿਆ, ਸੋ ਆਪਣੇ ਲਈ ਨਹੀਂ, ਕਿੰਤੂ ਉਹ ਦੇ ਵਾਸਤੇ ਭੋਗ ਲਿਆ, ਜੇਹੜਾ ਉਸ ਨੂੰ ਆਪਣੀ ਮੁਕਤਿ ਦੇ ਲਈ ਧੰਨਵਾਦ ਕਰਕੇ ਅੰਗੀਕਾਰ ਕਰੇ ਤਾਂ ਮੇਰਾ ਮਨ ਬਹੁਤ ਹੀ ਅਨੰਦ ਰੋਆ, ਅਤੇ ਮੇਰੀਆਂ ਅੱਖੀਆਂ ਖ਼ੁਸ਼ੀ ਦੀਆਂ ਅੰਝੂਆਂ ਨਾਲ ਭਰਪੂਰ ਹੋ ਗਇਯਾਂ, ਅਤੇ ਮੇਰਾ ਮਨ