ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/491

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

489

ਕਹਿੰਦਾ ਹਾਂ ਭਈ ਸੱਚੀ ਨਿਹਚਾ ਪ੍ਰਭੁ ਦੀਆਂ ਨੇਕੀਆਂ ਦਾ ਆਸਾ ਰੱਖਦੀ ਹੈ ਅਤੇ ਉਹਦੀ ਓਟ ਲੈਕੇ ਮਨੁੱਖ ਦਾ ਆਤਮਾ ਪਰਮੇਸਰ ਦੇ ਭਾਣੇ ਨਾਲੇ ਸੁੱਧ, ਨਾਲੇ ਪਰਵਾਨ ਹੁੰਦਾ ਹੈ, ਅਤੇ ਇੱਸੇ ਪਰਕਾਰ ਉਹ ਦੰਡ ਥੋਂ ਛੁੱਟ ਜਾਂਦਾ ਹੈ। ਮੂਰਖ ਨੈ ਪੁੱਛਿਆ ਤੁਹਾਡੀ ਕੀ ਇੱਛਿਆ ਹੈ ਭਲਾ ਅਸੀਂ ਆਪਣੀਆਂ ਨੇਕੀਆਂ ਨੂੰ ਮੂਲੋਂ ਤ੍ਯਾਗ ਕੇ ਨਿਰਾ ਪੁਰਾ ਪ੍ਰਭੂ ਈਸਾ ਦੀਆਂ ਹੀ ਨੇਕੀਆਂ ਉੱਤੇ ਆਸਾ ਰੱਖਿਯੇ, ਜੇ ਇਹੋ ਗੱਲ ਹੈ, ਤਾਂ ਸਾਡੀਆਂ ਵਾਸ਼ਨਾਂ ਬੰਧਨ ਤੋਂ ਛੁੱਟ ਜਾਣਗੀਆਂ ਅਤੇ ਜੋ ਜੀ ਕਰੇ ਸੋ ਕਰਦੇ ਜਾਇਯੇ, ਕਿੰਉਂ ਕਿ ਜੇ ਅਸੀ ਨਿਹਚਾ ਕਰਕੇ ਪ੍ਰਭੂ ਈਸਾ ਦੀਆਂ ਨੇਕੀਆਂ ਥੋਂ ਧਰਮੀ ਠਹਿਰਾਏ ਜਾਣਾ ਹੈ; ਤਾਂ ਰਾਝੇਂ ਸਾਰੀ ਉਮਰ ਅਸੀ ਪਾਪ ਵਿੱਚ ਕੱਟਿਯੇ ਤਾਂ ਕੀ ਡਰ