ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
491
ਉਹ ਦੇ ਮਾਰਗ ਅਤੇ ਉਹ ਦੇ ਲੋਕਾਂ ਨਾਲ ਪ੍ਰੇਮ ਰੱਖੇ, ਹੋਰ ਆਜਿਹਾ ਨਹੀ ਕਿ ਜੇਹਾ ਤੂੰ ਮੂਰਖਤਾਈ ਨਾਲ ਸਮਝੀ ਬੈਠਾ ਹੈਂ॥
ਆਸਅਨੰਦ ਨੈ ਆਖਿਆ, ਭਾਈ ਜੀ ਇਸ ਤੋਂ ਇਹ ਪੁੱਛੇ, ਕਿ ਭਲਾ ਪ੍ਰਭੂ ਈਸਾ ਅਕਾਸ ਥੋਂ ਕਦੀ ਤੁਹਾਡੇ ਉੱਤੇ ਪਰਗਟ ਹੋਯਾ ਹੈ, ਕਿ ਨਹੀਂ?॥
ਮੂਰਖ ਨੈ ਕਿਹਾ ਭਲਾ ਤੁਸੀਂ ਇਹੋ ਜੇਹੇ ਮਨੁੱਖ ਹੋ, ਜੋ ਅਕਾਸ਼ ਬਾਣੀਆਂ ਦੀ ਪਰਤੀਤ ਕਰਦੇ ਹੋ, ਮੈਨੂੰ ਐਉਂ ਮਲੂਮ ਹੁੰਦਾ ਹੈ, ਭਈ ਜੋ ਕੁਛ ਤੁਸੀ ਦੋਵੇਂ, ਅਤੇ ਤੁਹਾਡੇ ਵਰਗੇ ਹੋਰ ਲੋਕ ਵੀ ਅਕਾਸ਼ ਬਾਣੀਆਂ ਦੀ ਬਾਬਤ ਕਹਿੰਦੇ ਹੋ, ਸੋ ਨਿਰੀਆਂ ਕਮਲਿਆਂ ਦੀਆਂ ਗੱਲਾਂ ਹਨ॥ ਆਸਅਨੰਦ ਬੋਲਿਆ ਕਿੰਉਂ ਜੁਆਨ ਭਲਾ ਤੈਨੂੰ ਖਬਰ ਨਹੀਂ, ਜੋ ਪ੍ਰਭੂ