ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

50

ਦਾ ਜਾਣੂ ਨਹੀ ਹੁੰਦਾ, ਤਦ ਤੀਕੁਰ ਮੁਕਤਿਮਾਰਗ ਬੋ ਭਟਕਾਏ ਜਾਣ ਦੇ ਕਾਰਨ ਇਹ ਵੱਡੇ ਵੱਡੇ ਭੈ ਵਿਖੇ ਪਿਆ ਫਿਰਦਾ ਹੈ, ਨਿਜ ਕਰਕੇ ਆਪਣੀ ਖੋਟੀ ਬੁਧਿ ਦੇ ਭੈ ਵਿਖੇ ਪਿਆ ਰਹਿੰਦਾ ਹੈ, ਕਿੰਉਂ ਜੋ ਸੰਸਾਰੀ ਬੁਧਿ ਪਰਮੇਸੁਰ ਦੇ ਲੇਖੇ ਮੂਰਖ ਮੱਤ ਹੈ, ਕਿੰਉਂ ਜੋ ਮਨੁੱਖ ਆਪਣੀਆਂ ਸਿਆਣਪਾਂ ਅਤੇ ਕਰਨੀਆਂ ਨਾਲ ਪਰਮੇਸ਼ੁਰ ਦੇ ਕੋਲ ਅਪੜਨਾ ਚਾਹੁੰਦੇ ਹਨ, ਇਸ ਲਈ ਸਾਰਾ ਜਗਤ ਸ਼ਰਾ ਉਤੇ ਚਲਣ ਯਾ ਵਰਤ ਰਖਣ ਅਥਵਾ ਪੂਜਾ ਪਾਠ ਅਤੇ ਪੁੰਨ ਦਾਨ ਤੀਰਥ ਆਦਕ ਕਰਨ ਤੋਂ ਪਾਪ ਦਾ ਮਿਟਾਉਣਾ ਢੂੰਢਦੇ ਹਨ, ਪਰ ਇਹ ਸਭ ਕਰਮ ਐਂਵੈ ਜਾਦੇ ਹਨ,ਜਿਹਾ ਕੁ ਲਿਖਿਆ ਹੈ

"ਤੀਰਥ ਤਪ ਦਇਆ ਦਤ ਦਾਨ
ਜੇ ਕੋ ਪਾਵੈ ਤਿਲ ਕਾ ਮਾਨ"॥

ਨਾਲੇ ਲੋਕ ਝੂਠਾ ਉਪਦੇਸ਼ ਕਰਨ ਵਾਲਿਆਂ ਨੂੰ ਝੂਟ ਮੰਨ ਲੈਂਦੇ ਹਨ, ਅਤੇ ਸਿੱਧੇ ਰਾਹ ਨੂੰ