ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/536

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

534

ਨਾਲ ਲੰਘ ਆਏ, ਅਤੇ ਉਨਾਂ ਦੀ ਸੇਵਾ ਲਈ ਚਿਰੰਜੀਵ ਉਨਾਂ ਦੇ ਨਾਲ ਸਨ, ਓਹ ਗੱਲਾਂ ਜੇਹੜੀਆ ਓਹ ਆਪੋ ਵਿੱਚ ਕਰਦੇ ਸਨ, ਸੋ ਉਸ ਨਗਰ ਦੇ ਤੇਜ ਪਰਤਾਪ ਦੇ ਵਿਖੇ ਸਨ, ਚਿਰੰਜੀਵਾਂ ਨੈ ਉਨ੍ਹਾਂ ਨੂੰ ਆਖਿਆ ਭਈ ਉਹ ਨਗਰ ਐਡਾ ਸੋਹੁੰਣਾ ਅਤੇ ਤੇਜ ਰੂਪ ਹੈ, ਜੋ ਉਸ ਦੀ ਕਥਨਾ ਨਹੀਂ ਕਥੀ ਜਾਂਦੀ। ਉੱਥੇ ਸੈਹੂਨ ਦਾ ਪਹਾੜ ਅਤੇ ਸ੍ਵਰਗੀ ਯਰੂਸਲਮ ਹੈ, ਅਤੇ ਅਣਗਿਣਤ ਦੂਤਾਂ ਦੀ ਮੰਡਲੀ ਅਤੇ ਧਰਮਾਤਮਾਂ ਦੇ ਆਤਮਾਂ ਹਨ, ਜੇਹੜੇ ਪੂਰਨ ਪੁਰਸ਼ ਸਿੱਧ ਹੋਏ ਹੋਏ ਹਨ, ਹੁਣ ਤੁਸੀ ਪਰਮੇਸਰ ਦੇ ਬਿਕੁੰਠਧਾਮ ਨੂੰ ਜਾਂਦੇ ਹੋ। ਜਿੱਥੇ ਤੁਸੀ ਅਮ੍ਰਿਤ ਫਲ ਛਕੋਗੇ, ਜੋ ਕਦੀ ਘਟਦੇ ਨਹੀਂ, ਅਤੇ ਤੁਹਾਨੂੰ ਉਜਲੇ ਬਸਤਰ ਮਿਲੱਨਗੇ, ਅਤੇ ਸਦਾ ਤੀਕਰ ਤੁਸੀ ਪਾਤਸ਼ਾਹ ਨਾਲ ਚਲੇ ਫਿਰੋਗੇ,