ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

52

ਹੁਣ ਐਉਂ ਹੋਇਆ ਜੋ ਤੁਰਦਾ ਤੁਰਦਾ ਕਈ ਦਿਨਾਂ ਪਿਛੋਂ ਜਾਂ ਮਸੀਹੀ ਉਸ ਤਾਕੀ ਦਰਵਾਜੇ ਪੁਰ ਜਾ ਪਹੁੰਚਾ ਤਾਂ ਕੀ ਡਿੱਠਾ ਬੂਹੇ ਦੇ ਉਤੇ ਇਹ ਲਿਖਿਆ ਹੋਯਾ ਹੈ, ਕਿ "ਖੜਕਾਓ ਤਾਂ ਤੁਹਾਡੇ ਲਈ ਖੋਹਲਿਆ ਜਾਊ" (ਮਤੀ ੭-੭) ਸੋ ਓਹ ਨੈ ਇਹ ਆਖ ਕੇ ਦੋ ਤਿੰਨ ਵੇਰੀ ਖੜਕਾਯਾ!

ਮੰਦ ਭਾਗੀ ਤਾਂ ਹਾਂ ਪਰੰਤੂ ਜਾਵਾਂ ਕਿਥੇ।
ਖੋਲ ਦੇਹਿੰ ਜੇ ਦੁਆਰ ਤਾਂ ਮੈਂ ਆਵਾਂ ਇੱਥੇ॥
ਹੇ ਪਰਮੇਸੁਰ ਮੇਰੇ ਉਤੇ ਹੋ ਕਿਰਪਾਲ।
ਸਦਾ ਤੀਕ ਤਾਂ ਮੈਂ ਤੁਧ ਆਖਾਂਗਾ ਦ੍ਯਾਲ॥

ਐਨੇ ਵਿਚ ਅੰਦਰੋਂ ਇੱਕ ਗੰਭੀਰ ਪੁਰਖ ਸੁੱਧ ਸਭਾਓ ਨਾਉਂ ਦਾ ਨਿਕਲ ਆਯਾ,ਅਤੇ ਉਸ ਪੁਛਿਆ ਜੋ ਤੁਸੀਂ ਕੌਣ ਹੋ? ਅਤੇ ਕਿਥੋਂ ਆਏ ਹੋ? ਅਰ ਕਿਸ ਤਰਾਂ ਆਏ ਹੋ?