ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/548

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

546

ਭਈ ਉਹ ਨਗਰ ਸੂਰਜ ਵਾਙੂੰ ਚਮਕਦਾ ਸੀ ਅਤੇ ਉਹ ਦੀਆਂ ਸੜਕਾਂ ਸੋਨੇ ਦੀਆਂ ਇਟਾਂ ਨਾਲ ਬਣੀਆਂ ਹੋਈਆਂ ਸਨ, ਅਤੇ ਉਨ੍ਹਾਂ ਉੱਤੇ ਬਹੁਤ ਸਾਰੇ ਲੋਕ ਸਿਰ ਉੱਤੇ ਮੁਕਟ ਪਹਿਨੀ ਅਰ ਖਜੂਰ ਦੀਆਂ ਟਾਹਣੀਆਂ ਅਤੇ ਉਸਤਤ ਕਰਨ ਲਈ ਹੱਥ ਵਿੱਚ ਬੀਨਾਂ ਫੜੀਆਂ ਹੋਇਆ ਇਧਰ ਉਧਰ ਟਹਿਲਦੇ ਫਿਰਦੇ ਸੈਰ ਕਰ ਰਹੇ ਸਨ॥

ਉਥੇ ਕਈ ਲੋਕ ਅਜਿਹੇ ਸਨ, ਜਿਨਾਂ ਦੇ ਪੰਛੀਆਂ ਵਾਂਙੂੰ ਖੰਭ ਹਨ, ਇਕ ਦੂਏ ਨੂੰ ਅਵਾਜਾਂ ਮਾਰ ਕੇ ਨਿੱਤ ਕਹਿੰਦੇ ਹੁੰਦੇ ਸਨ ਪਵਿੱਤ੍ਰ ਪਵਿੱਤ੍ਰ ਪਵਿੱਤ੍ਰ ਪ੍ਰਭੁ ਪਰਮੇਸਰ ਹੈ, ਇਹ ਦੇ ਮਗਰੋਂ ਉਨ੍ਹਾਂ ਨੈ ਦਰਵਾਜੇ ਨੂੰ ਭੀੜ ਦਿੱਤਾ ਜਦ ਮੈਂ ਇਹ ਡਿੱਠਾ, ਤਾਂ