ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
6
ਮੈਂ ਇਹ ਬੀ ਡਿੱਠਾ, ਜੋ ਓਹ ਐਧਰ ਉਧਰ ਵੇਖ ਰਿਹਾ ਸੀ, ਮਾਨੋ ਭਜਨ ਨੂੰ ਲੋਚਦਾ ਹੈ, ਪਰ ਓਹ ਖਲੋਤਾ ਰਿਹਾ, ਕਿਉਂ ਜੋ ਮੈਂਨੂੰ ਇਹ ਮਲੂਮ ਹੋਆ, ਭਈ ਓਹ ਨਹੀਂ ਜਾਣਦਾ, ਜੇ ਮੈਂ ਕਿਧਰ ਨੂੰ ਭੱਜਾਂ। ਐਨੇ ਵਿਚ ਮੈਂ ਡਿੱਠਾ, ਜੋ ਮੰਗਲਸਮਾਚਾਰੀ ਨਾਮੇ ਇਕ ਗੁਰੂ ਨੈ ਉਹ ਦੇ ਕੋਲ ਆਕੇ ਪੁੱਛਿਆ, ਭਈ ਤੂੰ ਕਾਹਨੂੰ ਰੋਂਦਾ ਹੈ?। ਉਹ ਨੈ ਉਤਰ ਦਿੱਤਾ, ਮਹਾ ਰਾਜ ਮੈਂ ਇਸ ਪੋਥੀ ਥੋਂ ਜੋ ਮੇਰੇ ਹੱਥ ਵਿੱਚ ਹੈ, ਜਾਣਦਾ ਹਾਂ, ਜੋ ਮੇਰੇ ਵਾਸਤੇ ਮਰਨ ਦਾ ਹੁਕਮ ਹੋ ਚੁੱਕਾ ਹੈ, ਅਤੇ ਮਰਨੇ ਦੇ ਪਿਛੋਂ ਮੈਂ ਪਰਮੇਸਰ ਦੀ ਅਦਾਲਤ ਵਿਚ ਫੜਿਆ ਜਾਵਾਂਗਾ, ਅਤੇ ਮੈਂ ਤਾਂ ਨਾ ਮਰਨ ਨੂੰ ਤਿਆਰ ਹਾਂ, ਨਾ ਅਦਾਲਤ ਵਿੱਚ ਖੜੇ ਹੋਣ ਦੇ ਜੋਗ ਹਾਂ, ਗੁਰੂ ਨੈ ਆਖਿਆ ਤੂੰ ਮਰਨ ਤੋਂ ਕਾਹਨੂੰ ਡਰਦਾ ਹੈ ਤੂੰ ਨਹੀਂ ਵੇਖਦਾ ਜੋ ਇਸ ਜਗਤ ਵਿਚ ਕਦੇ ਵਡੇ ਵਡੇ ਦੁਖ ਅਤੇ ਕਲੇਸ਼ ਹਨ? ਉਸ ਪੁਰਸ਼ ਨੇ ਉਤਰ ਦਿੱਤਾ, ਮਹਾਰਾਜ ਮੈਂ ਆਪਣੇ ਮੋਢੇ ਦੇ ਭਾਰ ਦੇ ਕਾਰਨ ਡਰਦਾ ਹਾਂ, ਅਜਿਹਾ ਨਾ ਹੋਵੇ ਜੋ ਕਿਤੇ ਓਹ ਮੈਂਨੂੰ ਕਬਰ ਵਿਚ ਹੀ