ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

92

ਚੌਪਾਈ
ਸੋਚ ਕਸਟ ਐਨਾ ਸੀ ਕਿਸ ਨੂੰ । ਮੈਂ ਸਮਾਨ ਚਿਤਮਨ ਸੀ ਕਿਸ ਨੂੰ॥
ਮੁਕਤਿ ਸਥਾਨ ਗਿਆ ਮੈਂ ਜਦ । ਹੌਲਾ ਹੋ ਗਿਆ ਭਾਰ ਓਹ ਤਦ॥
ਡਿੱਗਾ ਖ਼ੁਦ ਓਹ ਮੱਥੋਂ ਸਭ ਹੀ । ਬੰਧਨ ਮੇਰੇ ਖੁਲ ਗਏ ਤਦ ਹੀ॥
ਉਹਦੀ ਕ੍ਰਿਪਾ ਤੋਂ ਇਹ ਹੈ ਆਸ । ਫਿਰ ਓਹ ਭਾਰ ਨਾ ਆਵੇ ਪਾਸ॥
ਇਹ ਸਲੀਬ ਹੁਇ ਉਸ ਦੀ ਧੰਨ । ਉਸ ਦਾ ਭਜਨ ਕਰੋ ਨਿਤ ਮੰਨ॥
ਧੰਨ ਇਹ ਬਾਨ ਕਬਰ ਬੀ ਧੰਨ । ਹੈ ਮਸੀਹ ਸਦ ਹੀ ਧੰਨ ਧੰਨ॥
ਦੋਹਰਾ
ਉਸ ਨੈ ਮੇਰੇ ਕਾਰਨੇ ਝੱਲੇ ਸਭ ਸਰਾਪ।
ਸਭੀ ਪਦਾਰਥ ਬਖਸ਼ ਕੇ ਕੱਟੇ ਮੇਰੇ ਪਾਪ॥