ਸਮੱਗਰੀ 'ਤੇ ਜਾਓ

ਪੰਨਾ:ਮਹਾਤਮਾ ਬੁੱਧ.pdf/104

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖ਼ਿਆਲ ਨਹੀਂ ਹੈ, ਜੋ ਆਲਸੀ ਹੈ, ਜੋ ਉਦਮ ਰਹਿਤ ਹੈ, ਉਸ ਨੂੰ ਕਾਮ ਦੇਵ ਇਵੇਂ ਹੀ ਗਿਰਾ ਦਿੰਦਾ ਹੈ, ਜਿਵੇਂ ਹਵਾ ਕਮਜ਼ੋਰ ਦਰਖਤ ਨੂੰ, ਤੇ ਜੋ ਇਨ੍ਹਾਂ ਚੀਜ਼ਾਂ ਦਾ ਧਿਆਨ ਰਖਦਾ ਹੈ, ਕਾਮ ਦੇਵ ਉਸ ਨੂੰ ਇਸੇ ਤਰ੍ਹਾਂ ਨਹੀਂ ਹਿਲਾ ਸਕਦਾ, ਜਿਸ ਤਰ੍ਹਾਂ ਕਿ ਹਵਾ ਪਹਾੜ ਨੂੰ ਨਹੀਂ ਹਿਲਾ ਸਕਦੀ।

(੪) ਧਰਮ ਗ੍ਰੰਥਾਂ ਦਾ ਚਾਹੇ ਜਿਤਨਾ ਪਾਠ ਕੀਤਾ ਜਾਏ, ਪਰ ਜੇਕਰ ਉਨ੍ਹਾਂ 'ਤੇ ਅਮਲ ਨਹੀਂ ਕੀਤਾ ਜਾਂਦਾ ਤਾਂ ਦੂਸਰੇ ਦੀਆਂ ਗਊਆਂ ਗਿਣਨ ਵਾਲੇ ਗੁਜਰ ਦੀ ਤਰ੍ਹਾਂ ਉਚਤਾ ਪ੍ਰਾਪਤ ਨਹੀਂ ਕਰ ਸਕਦਾ।

(u) ਉਦਮੀ, ਹੋਸ਼ਿਆਰ, ਪਵਿਤਰ ਕਰਮ ਕਰਨ ਵਾਲੇ ਸੋਚ ਸਮਝ ਕੇ ਕਦਮ ਧਰਨ ਵਾਲੇ, ਸੰਜਮੀ ਧਰਮ ਅਨੁਸਾਰਂ ਜੀਵਨ ਚਲਾਉਣ ਵਾਲੇ ਤੇ ਸਾਵਧਾਨ ਮਨੁੱਖ ਦੇ ਜਸ ਵਿਚ ਵਾਧਾ ਹੁੰਦਾ ਰਹਿੰਦਾ ਹੈ।

(੬) ਪਾਣੀ 'ਚੋਂ ਕਢ ਕੇ ਖ਼ਾਸਕੀ ਵਿਚ ਸੁਟੀ ਹੋਈ ਮਛੀ ਜਿਵੇਂ ਤੜਫਦੀ ਹੈ, ਉਸੇ ਤਰ੍ਹਾਂ ਚਿੱਤ ਵਿਸ਼ੇ ਵਿਕਾਰਾਂ 'ਚੋਂ ਨਿਕਲਣ ਨੂੰ ਤੜਫਦਾ ਹੈ।

(੭) ਮੁਸ਼ਕਲ ਨਾਲ ਕਾਬੂ ਕੀਤੇ ਜਾ ਸਕਣ ਵਾਲੇ, ਤੇ ਤੇਜ਼ ਰਫ਼ਤਾਰੀ ਜਿਥੇ ਚਾਹੇ ਚਲੇ ਜਾਣ ਵਾਲੇ ' ਚਿੱਤ ਨੂੰ ਤਾੜ ਕੇ ਰਖਨਾ ਹੀ ਠੀਕ ਹੈ । ਸੰਭਾਲ ਕੇ ਰਖਿਆ ਹੋਇਆ ਚਿੱਤ ਸੁਖ ਦਿੰਦਾ ਦੇ ।

(੮) ਜਿਸ ਦਾ ਦਿਲ ਟਿਕਾਣੇ ਨਹੀਂ, ਜੋ ਸਚੇ ਧਰਮ

ਨੂੰ ਜਾਣਦਾ ਨਹੀਂ ਤੇ ਜਿਸ ਦਾ ਚਿੱਤ ਪ੍ਰਸੰਨ ਨਹੀਂ, ਉਹ ਕਦੇ

੯੬