ਸਮੱਗਰੀ 'ਤੇ ਜਾਓ

ਪੰਨਾ:ਮਹਾਤਮਾ ਬੁੱਧ.pdf/105

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਿਆਨਵਾਨ ਨਹੀਂ ਹੋ ਸਕਦਾ।

(੯) ਵੈਰੀ ਵੈਰੀ ਦਾ ਜਿਤਨਾ ਨੁਕਸਾਨ ਕਰਦਾ ਹੈ, ਖੋਟੇ ਪਾਸੇ ਗਿਆ ਹੋਇਆ ਚਿੱਤ ਮਨੁਖ ਦਾ ਉਸ ਨਾਲੋਂ ਕਿਤੇ ਜ਼ਿਆਦਾ ਨੁਕਸਾਨ ਕਰਦਾ ਹੈ ।

(੧੦) ਨਾ ਬਾਪ ਨਾ ਦੂਸਰੇ ਰਿਸ਼ਤੇਦਾਰ ਆਦਮੀ ਦੀ ਉਤਨੀ ਭਲਾਈ ਕਰ ਸਕਦੇ ਹਨ, ਜਿਤਨੀ ਕਿ ਨੇਕ ਰਸਤੇ ਪਿਆ ਹੋਇਆ ਚਿੱਤ ਉਸ ਦੀ ਭਲਾਈ ਕਰ ਸਕਦਾ ਹੈ ।

(੧੧) ਜਿਸ ਤਰ੍ਹਾਂ ਸੋਹਣੇ ਰੰਗ ਵਾਲਾ ਖੁਸ਼ਬੂ ਰਹਿਤ ਫੁਲ ਹੁੰਦਾ ਹੈ ਉਸੇ ਤਰ੍ਹਾਂ ਕਹਿਣੀ ਕਥਣੀ ਵਿਚ ਫਰਕ ਰਖਣ ਵਾਲੇ ਮਨੁੱਖ ਦੀ ਸੁੰਦਰ ਬਾਣੀ ਨਿਸ਼ਫਲ ਹੁੰਦੀ ਹੈ

(੧੨) ਜਿਸ ਤਰਾਂ ਕੋਈ ਫੁਲਾਂ ਦੇ ਢੇਰ ਵਿਚੋਂ ਬਹੁਤ ਸਾਰੀਆਂ ਮਾਲਾ ਗੁੰਦ ਲਵੇ, ਉਸੇ ਤਰ੍ਹਾਂ ਸ਼ੰਸਾਰ ਵਿਚ ਪੈਦਾ ਹੋਇਆ ਪ੍ਰਾਣੀ ਵੀ ਬਹੁਤ ਸਾਰੇ ਨੇਕ ਕੰਮ ਕਰੇ।

(੧੩) ਚੰਦਨ, ਤਗਰ (ਇਕ ਤਰ੍ਹਾਂ ਦਾ ਖਾਸ ਫ਼ੁਲ) ਕਮਲ ਜਾਂ ਜੂਹੀ (ਫੁੱਲ) ਇਨ੍ਹਾਂ ਸਾਰਿਆਂ ਦੀ ਖੁਸ਼ਬੂ ਤੋਂ ਵਧ ਕੇ ਖੁਸ਼ਬੂ ਸਦਾਚਾਰ ਦੀ ਹੈ ।

(੧੪) ਸਦਾਚਾਰੀਆਂ ਦੇ, ਆਲਸ ਛਡ ਕੇ ਕੰਮ ਕਰਨ ਵਾਲਿਆਂ ਦੇ ਤੇ ਗਿਆਨ ਦਵਾਰਾ ਪੂਰੀ ਤਰ੍ਹਾਂ ਮੁਕਤ ਹੋਇਆਂ ਦੇ ਰਸਤੇ ਨੂੰ ਵਿਸ਼ੇ ਵਿਕਾਰ ਨਹੀਂ ਰੋਕ ਸਕਦੇ, ਨਹੀਂ ਖ਼ਰਾਬ ਕਰ ਸਕਦੇ।

(੧੫) ਜਿਸ ਤਰਾਂ ਜਾਗਦੇ ਰਹਿਣ ਵਾਲੇ ਦੀ ਰਾਤ ਲੰਮੀ ਹੋ ਜਾਂਦੀ ਹੈ, ਥਕੇ ਹੋਏ ਦਾ ਪੈਂਡਾ ਲੰਮਾ ਹੋ ਜਾਂਦਾ ਹੈ

੯੭