ਸਮੱਗਰੀ 'ਤੇ ਜਾਓ

ਪੰਨਾ:ਮਹਾਤਮਾ ਬੁੱਧ.pdf/106

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸੇ ਤਰ੍ਹਾਂ ਸਚਾ ਧਰਮ ਕੀ ਹੈ, ਨਾ ਜਾਣਨ ਵਾਲੇ ਮੂਰਖ ਆਦਮੀ ਦਾ ਸੰਸਾਰ (ਆਵਾ ਗਮਨ) ਲੰਮਾ ਹੋ ਜਾਂਦਾ ਹੈ।

(੧੬) ਜੇਕਰ ਮੂਰਖ ਆਦਮੀ ਆਪਣੇ ਆਪ ਨੂੰ ਮੂਰਖ ਸਮਝੇ ਤਾਂ ਉਤਨੇ ਅੰਸ਼ਾ ਵਿਚ ਉਹ ਆਦਮੀ ਬੁਧੀਮਾਨ ਹੈ । ਅਸਲੀ ਮੂਰਖ ਤਾਂ ਉਹ ਹੈ ਜੋ ਮੂਰਖ ਹੁੰਦਿਆਂ ਹੋਇਆਂ ਵੀ ਆਪਣੇ ਆਪ ਨੂੰ ਬੁਧੀਮਾਨ ਸਮਝਦਾ ਹੈ।

(੧੭) ਮੂਰਖ ਆਦਮੀ ਭਾਵੇਂ ਜਨਮ ਭਰ ਪੜ੍ਹਿਆਂ ਲਿਖਿਆਂ ਦੀ ਸੁਹਬਤ ਵਿਚ ਰਹੇ, ਸਚੇ ਧਰਮ ਨੂੰ ਨਹੀਂ ਜਾਣ ਸਕਦਾ, ਜਿਵੇਂ ਕੜਛੀ ਦਾਲ ਦੇ ਸਵਾਦ ਨੂੰ ਨਹੀਂ ਜਾਣ ਸਕਦੀ ।

(੧੮) ਉਹ ਕੰਮ ਕਰਨਾ ਚੰਗਾ ਨਹੀਂ, ਜੋ ਕਰ ਕੇ ਪਿਛੋਂ ਪਛਤਾਣਾ ਪਵੇ ਤੇ ਜਿਸ ਦੇ ਫਲ ਨੂੰ ਰੋਂਦਿਆਂ ਹੋਇਆਂ ਭੋਗਨਾ ਪਵੇ। ਬਲਕਿ ਕਰਨਾ ਉਹ ਚਾਹੀਦਾ ਹੈ, ਜਿਸ ਦੇ ਪਿਛੋਂ ਪਛਤਾਣਾ ਨਾ ਪਵੇ ਤੇ ਜਿਸ ਦਾ ਫਲ ਖੁਸ਼ ਦਿਲੀ ਨਾਲ ਭੁਗਤਨਾ ਪਵੇ।

(੧੮) ਜਦ ਤਕ ਪਾਪ ਕਰਮ ਫਲ ਨਹੀਂ ਦਿੰਦਾ ਤਦ ਤਕ ਮੂਰਖ ਆਦਮੀ ਉਸ ਨੂੰ ਸ਼ਹਿਦ ਵਰਗਾ ਮਿੱਠਾ ਸਮਝਦਾ ਹੈ, 'ਪਰ ਜਦੋਂ ਉਹ ਫਲ ਦੇ ਦਿੰਦਾ ਹੈ, ਤਾਂ ਰੋ ਰੋ ਕੇ ਦਿਨ ਕਟਦਾ ਹੈ ।

(੨੦) ਜਿਹੜਾ ਆਦਮੀ ਆਪਣੇ ਦੋਸ਼ ਦਸਣ ਵਾਲੇ ਨੂੰ ਦਬੇ ਹੋਏ ਧਨ ਦਸਣ ਦੀ ਤਰ੍ਹਾਂ ਨੇਕ ਸਮਝਦਾ ਹੈ,ਜੋ ਸੰਜਮ ਦਾ ਹਾਮੀ, ਬੁਧੀਮਾਨ ਤੇ ਪੰਡਤਾਂ ਦੀ ਸੰਗਤ

੯੮