ਸਮੱਗਰੀ 'ਤੇ ਜਾਓ

ਪੰਨਾ:ਮਹਾਤਮਾ ਬੁੱਧ.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਦਾ ਹੈ, ਉਸ ਦਾ ਸਦਾ ਭਲਾ ਹੀ ਹੁੰਦਾ ਹੈ, ਬੁਰਾ ਕਦੇ ਨਹੀਂ।

(੨੧) ਜਿਸ ਤਰ੍ਹਾਂ ਪਹਾੜ ਹਵਾ ਨਾਲ ਨਹੀਂ ਹਿਲਦਾ ਉਸੇ ਤਰ੍ਹਾਂ ਵਿਦਵਾਨ ਆਦਮੀ ਨਿੰਦਿਆ ਜਾਂ ਉਸਤਤੀ ਤੋਂ ਨਹੀਂ ਪ੍ਰਭਾਵਤ ਹੁੰਦਾ

(੨੨) ਜੋ ਅੰਧ ਸ਼ਰਧਾ ਤੋਂ ਪਰੇ ਹੈ, ਜਿਸ ਨੇ ਮੁਕਤੀ ਨੂੰ ਜਾਣ ਲੀਤਾ ਹੈ, ਬੰਧਨ ਕਟ ਲੀਤੇ ਹਨ, ਜਿਸ ਦੇ ਦੁਬਾਰਾ ਜਮਨ ਦੀ ਗੁੰਜ਼ਾਇਸ਼ ਨਸੀਂ, ਜਿਸ ਨੇ ਆਸ਼ਾ ਤ੍ਰਿਸ਼ਨਾ ਨੂੰ ਤਿਆਗ ਦਿਤਾ ਹੈ, ਉਹੀ ਉਤਮ ਪੁਰਖ ਹੈ।

(੨੩) ਇਕ ਆਦਮੀ ਜੰਗ ਵਿਚ ਲਖਾਂ ਆਦਮੀਅ, ਨੂੰ ਜਿੱਤ ਲਵੇ ਤੇ ਦੂਸਰਾ ਕੇਵਲ ਆਪਣੇ ਆਪ ਨੂੰ ਜਿਤ ਲਵੇ ਪਹਿਲੇ ਨਾਲੋਂ ਬਹਾਦੁਰ ਹੈ, ਸਚਾ ਜੇਤੂ ਹੈ।

(੨੪) ਬੁਰੇ ਚਾਲ ਚਲਣ ਵਾਲੇ ਤੇ ਚਿੱਤ ਦੀ ਏਕਾਗ੍ਰਾਤਾ ਤੋਂ ਰਹਿਤ ਆਦਮੀ ਦੇ ਸੌ ਸਾਲ ਤਕ ਜਿਊਂਦੇ ਰਹਿਣ ਨਾਲੋਂ ਸਦਾਚਾਰੀ ਤੇ ਸਮਝਦਾਰ ਆਦਮੀ ਦਾ ਇਕ ਦਿਨ ਭਰਦਾ ਜਿਉਂਦੇ ਰਹਿਣਾ ਵੀ ਚੰਗਾ ਹੈ।( ਤੇ ਜੇ ਉਹ ਢੇਰ ਸਾਰਾ ਚਿਰ ਜਿਊਂਦਾ ਰਹੇ ਤਾਂ ਕਹਿਣਾ ਹੀ ਕੀ ਹੈ)

ਇਸੇ ਤਰ੍ਹਾਂ ਆਲਸੀ ਦਾ ਨਿਰ ਉਦਮੀ ਦਾ ਤੇ ਹੋਰ ਹੋਰ ਔਗਣਾਂ ਵਾਲੇ ਦਾ ਵੀ ਜਿਊਣਾ ਧਿੱਕਾਰ ਹੈ।

(੨੫)ਥੋੜੇ ਕਾਫ਼ਿਲੇ ਤੇ ਬਹੁਤਸਾਰੇ ਧਨ ਵਾਲਾ ਸੌਦਾਗਰ ਜਿਵੇਂ ਡਰਵਾਲੇ ਰਸਤੇ ਨੂੰ ਛਡ ਦਿੰਦਾ ਹੈ ਜਾਂ ਜਿਊਣ ਦੀ ਖਾਹਿਸ਼ ਰਖਣ ਵਾਲਾ ਜਹਿਰੀਲੀਆਂ ਚੀਜ਼ਾਂ ਨੂੰ ਛਡ ਦਿੰਦਾ ਹੈ ਉਸੇ ਤਰ੍ਹਾਂ ਮਨੁਖ ਪਾਪ ਧਰਮ ਨੂੰ ਛਡ ਦੇਵੇ।

੯੯