(੨੬) ਨਾ ਆਕਾਸ਼ ਵਿਚ, ਨਾਂ ਸਮੁੰਦਰ ਦੀ ਤਹਿ ਵਿਚ ਤੇ ਨਾ ਪਹਾੜ ਦੀ ਗੁਫ਼ਾ ਵਿਚ ਕੋਈ ਅਜਿਹੀ ਜਗ੍ਹਾਂ ਹੈ, ਜਿਥੇ ਆਦਮੀ ਚਲਾ ਜਾਵੇ ਤੇ, ਮੌਤ ਤੋਂ ਬਚ ਜਾਵੇ। ਮੌਤ ਸਭ ਜਗ੍ਹਾਂ ਪਹੁੰਚ ਜਾਂਦੀ ਹੈ।
(੨੭) ਕਿਸੇ ਨੂੰ ਸਖ਼ਤ ਚੁਸਤ ਨਾ ਆਖੋ, ਦੂਸਰਾ ਕੋਈ ਭਾਵੇਂ ਕਹੇ, ਕਹੋਗੇ ਤਾਂ ਤੁਸੀਂ ਵੀ ਸਜ਼ਾ ਪਾਉਗੇ ਨਹੀਂ ਤਾਂ ਉਹੀ ਪਾਏਗਾ।(ਸਮਾਜ ਆਪਣੇ ਆਪ ਉਸ ਨੂੰ ਘਿਰਣਾ ਦੀ ਨਿਗ੍ਹ੍, ਨਾਲ ਦੇਖੇਗਾ ਤੇ ਲਾਹਨਤਾਂ ਪਾਏਗਾ।
(੨੮) ਜਿਸ ਤਰ੍ਹਾਂ ਗੁਜਰ ਗਊਆਂ ਨੂੰ ਸੋਟੇ ਨਾਲ ਚਾਰਾਗਾਹ ਵਿਚ ਲੈ ਜਾਂਦਾ ਹੈ ਇਸੇ ਤਰ੍ਹਾਂ ਬੁਢਾਪਾ ਤੇ ਮੌਤ ਪ੍ਰਾਣੀਆਂ ਨੂੰ ਉਮਰਾ ਵਲ ਲੈ ਜਾਂਦੇ ਹਨ।
(੨੯) ਮੂਰਖ ਆਦਮੀ ਪਹਿਲੋਂ ਪਾਪ ਕਰਦਾ ਹੋਇਆ ਨਹੀਂ ਸਮਝਦਾ ਕਿ ਮੈਂ ਪਾਪ ਕਰ ਰਿਹਾ ਹਾਂ ਫਿਰ ਜਦੋਂ ਉਦਾ ਫਲ ਮਿਲਦਾ ਹੈ ਤਾਂ ਸੜਦਾ ਹੈ, ਦੁਖੀ ਹੁੰਦਾ ਹੈ।
(੩੦) ਨਾ ਨੰਗੇ ਰਹਿਣ ਨਾਲ, ਨਾ ਜਟਾਜੂਟ ਧਾਰਣ ਕਰਨ ਨਾਲ਼ ਨਾਂ ਚਿਕੜ ਮਲ ਕੇ ਬਹਿ ਰਹਿਣ ਨਾਲ, ਨਾ ਵਰਤ ਰਖਣ ਨਾਲ ਨਾ ਕੰਢਿਆਂ ਤੇ ਸੌਣ ਨਾਲ, ਨਾ ਸਵਾਹ ਮਲ ਰਖਣ ਨਾਲ, ਨਾ ਸੂੰਗੜ ਕੇ ਬੈਠਣ ਨਾਲ ਆਦਮੀ ਦੀ ਸੁਧੀ ਹੁੰਦੀ ਹੈ ਜੋ ਉਸ ਦੀਆਂ ਵਾਸਨਾ ਤ੍ਰਿਸ਼ਨਾ ਅਜੇ ਬਾਕੀ ਹਨ।
(੩੧) ਸਭ ਕੁਝ ਸੜ ਰਿਹਾ ਹੈ, ਤੁਸਾਂ ਨੂੰ ਹਾਸਾ ਤੇ ਮੌਜ ਮੇਲਾ ਸੁਝਦਾ ਹੈ।ਹਨੇਰੇ ਵਿਚ ਘਿਰੇ ਹੋਏ ਵੀ ਆਪ
ਚਾਨਣ ਦੀ ਤਲਾਸ਼ ਨਹੀਂ ਕਰਦੇ। (ਅਗਿਆਨ ਰੂ ਪੀ ਹਨੇਰਾ