ਪੰਨਾ:ਮਹਾਤਮਾ ਬੁੱਧ.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੁਢਲੀ ਬੇਨਤੀ

ਮਹਾਤਮਾ ਬੁੱਧ ਦੁਨੀਆਂ ਦੇ ਮਹਾਂ ਪੁਰਖ ਹੋਏ ਹਨ। ਅਜ ਵੀ ਅੱਧੀ ਤੋਂ ਜ਼ਿਆਦਾ ਦੁਨੀਆਂ ਉਨ੍ਹਾਂ ਦੀ ਪੈਰੋਕਾਰ ਹੈ।

ਸੰਸਾਰ ਦੀ ਹਰ ਬੋਲੀ ਵਿਚ ਮਹਾਤਮਾ ਬੁੱਧ ਦੀ ਜੀਵਨ ਕਥਾ ਤੇ ਉਪਦੇਸ਼ ਮਿਲਦੇ ਹਨ। ਪੰਜਾਬੀ ਵਿਚ ਵੀ ਇਸ ਸੰਬੰਧੀ ਥੋੜਾ ਬਹੁਤ ਸਾਹਿਤ ਮਿਲਦਾ ਹੈ। ਮੈਂ ਵੀ ਕੁਝ ਲਿਖਿਆ ਹੈ। ਮੈਂ ਹਿੰਦੀ ਵਿਚ ਵੀ ਲਿਖਿਆ ਹੈ।

ਇਹ ਮੇਰੀ ਮਹਾਤਮਾ ਬੁੱਧ ਸੰਬੰਧੀ ਨਵੀਂ ਪੁਸਤਕ ਹੈ। ਇਸ ਵਿਚ ਮੈਂ ਮਹਾਤਮਾ ਬੁੱਧ ਦੀ ਜੀਵਨ-ਕਥਾ ਤੇ ਕੁਝ ਉਪਦੇਸ਼ ਦਿੱਤੇ ਹਨ। ਆਪਣੀ ਵਲੋਂ ਕੋਸ਼ਸ਼ ਕੀਤੀ ਹੈ, ਕੁੱਜੇ ਵਿਚ ਦਰਿਆ ਭਰਨ ਦੀ।

ਇਹ ਪੁਸਤਕ ਮੈਂ ਮਹਾਨ ਬੌਧੱ-ਵਿਦਵਾਨ, ਭਦੰਤ ਆਨੰਦ ਕੌਸਲਿਆਇਨ ਜੀ ਨੂੰ ਭੇਟ ਕੀਤੀ ਹੈ। ਖ਼ੁਸ਼ੀ ਤੇ ਫ਼ਖਰ ਦੀ ਗਲ ਹੈ ਕਿ ਆਪ ਪੰਜਾਬੀ ਹਨ ਤੇ ਮਾਤ-ਬੋਲੀ ਪੰਜਾਬੀ ਨਾਲ ਗਾੜਾ ਪ੍ਰੇਮ ਰਖਦੇ ਹਨ।

ਮੇਰੇ ਉਤੇ ਤਾਂ ਇਨ੍ਹਾਂ ਦੀ ਬਹੁਤ ਕਿਰਪਾ ਹੈ। ਅਸਲ ਵਿਚ ਇਹ ਇਨ੍ਹਾਂ ਦੀ ਕਿਰਪਾ ਦਾ ਹੀ ਸਦਕਾ ਹੈ ਕਿ ਮੈਂ ਅਜ ਤਕ ਮਹਾਤਮਾ ਬੁੱਧ ਸੰਬੰਧੀ ਕੁਝ ਲਿਖ ਸਕਿਆ ਹਾਂ ਤੇ ਲਿਖ ਰਿਹਾ ਹਾਂ।੭.