(੪੫) ਭਲੇ ਲੋਕਾਂ ਦਾ ਦਰਸ਼ਨ ਕਰਨਾ ਚੰਗਾ ਹੈ,ਫਿਰ ਸੰਗ ਕਰਨਾ ਹੋਰ ਚੰਗਾ ਹੈ ਤੇ ਮੂਰਖਾਂ ਤੋਂ ਪਰੇ ਰਹਿਣਾ ਹੀ ਸੁਖਦਾਈ ਹੈ। ਉਨ੍ਹਾਂ ਦਾ ਦਰਸ਼ਨ ਤਕ ਕਰਣਾ ਠੀਕ ਨਹੀਂ ਹੈ।
(੪੬) ਮੁਹੱਬਤ ਤੋਂ ਦੁਖ ਪੈਦਾ ਹੁੰਦਾ ਹੈ, ਡਰ ਪੈਂਦਾ ਹੈ। ਜੋ ਮੁਹੱਬਤ ਵਿਚ ਨਹੀਂ ਫਸਦਾ, ਉਸ ਨੂੰ ਨਾ ਕਦੇਅਫਸੋਸ ਹੁੰਦਾ ਹੈ, ਨਾ ਡਰ।
(੪੭) ਗੁਸੇ ਨਾਲ ਵੀ ਦੁਖ ਪੈਦਾ ਹੁੰਦਾ ਹੈ। ਨਾਲੇ ਡਰ ਪੈਦਾ ਹੁੰਦਾ ਹੈ। ਜੋ ਗੁਸੇ ਤੋਂ ਖਾਲੀ ਹੈ, ਉਸ ਨੂੰ ਨਾ ਕਦੇ ਅਫ਼ਸੋਸ ਪੈਦਾ ਹੁੰਦਾ ਹੈ, ਨਾ ਡਰ।
(੪੮) ਕਾਮ ਵਾਸਨਾ ਦਾ ਵੀ ਇਹੋ ਹਾਲ ਹੈ। ਪੂਰੀ ਨਾ ਹੋਵੇ ਤਾਂ ਦੁਖ, ਹੋਵੇ ਤਾਂ ਡਰ ਤੇ ਜੇ ਇਹ ਹੋਵੇ ਹੀ ਨਾ ਦਿਲ ਵਿਚ, ਤਾਂ ਨਾ ਦੁਖ ਨਾ ਸ਼ੋਕ, ਨਾ ਡਰ, ਨਾ ਖੌਫ।
(੪੯) ਤ੍ਰਿਸ਼ਨਾ ਲਈ ਵੀ ਇਹੋ ਠੀਕ ਹੈ, ਹੋਵੇ ਤਾਂ ਦੁਖ ਦਰਦ ਪੈਦਾ ਕਰਦੀ ਹੈ, ਨਾ ਹੋਵੇ ਤਾਂ ਸੁਖ ਸ਼ਾਂਤੀ ਤੇ ਬੇ-ਫ਼ਿਕਰੀ ਰਹਿੰਦ) ਹੈ।
(੫੦) ਜੋ ਆਏ ਗੁਸੇ ਨੂੰ ਉਸੇ ਤਰ੍ਹਾਂ ਰੋਕ ਲਵੇ ਜਿਸ ਤਰ੍ਹਾਂ ਕਿ ਕੋਈ ਕੁਰਾਹੇ ਪਈ ਰਥ ਨੂੰ ਰੋਕ ਲੈਂਦਾ ਹੈ, ਮੈਂ ਉਸ ਨੂੰ ਅਸਲੀ ਗਾਡੀਵਾਨ ਕਹਿੰਦਾ ਹਾਂ, ਦੂਸਰਿਆਂ ਨੂੰ ਤਾਂ ਕੇਵਲ ਰੱਸੀ ਪਕੜਣ ਵਾਲੇ ਹੀ ਕਿਹਾ ਜਾ ਸਕਦਾ ਹੈ।
(੫੧) ਗੁਸੇ ਨੂੰ ਸ਼ਾਂਤੀ ਨਾਲ, ਬੁਰਾਈ ਨੂੰ ਭਲਾਈ
੧੦੩