ਨਾਲ, ਕੰਜੂਸ ਪੁਨੇ ਨੂੰ ਦਾਨ ਨਾਲ ਤੇ ਝੂਠ ਨੂੰ ਸਚ ਨਾਲ ਜਿਥੋ।
(੫੨) ਚੁਪ ਬੈਠੇ ਰਹਿਣ ਵਾਲੇ ਦੀ ਨਿੰਦਿਆਂ ਹੁੰਦੀ ਹੈ, ਬਹੁਤ ਬੋਲਣ ਵਾਲੇ ਦੀ ਵੀ ਨਿੰਦਿਆਂ ਹੁੰਦੀ ਹੈ, ਘਟ ਬੋਲਣ ਵਾਲੇ ਦੀ ਵੀ ਨਿੰਦਿਆ ਹੁੰਦੀ ਹੈ, ਦੁਨੀਆਂ ਵਿਚ ਅਜਿਹਾ ਕੋਈ ਨਹੀਂ ਜਿਸ ਦੀ ਨਿੰਦਿਆ ਨਾ ਹੋਵੇ।
(੫੩) ਅਜਿਹਾ ਅਦਮੀ ਜਿਸ ਦੀ ਤਾਰੀਫ ਹੀ ਤਾਰੀਫ ਹੁੰਦੀ ਹੋਵੇ ਜਾਂ ਨਿੰਦਿਆਂ ਹੀ ਨਿੰਦਿਆਂ ਹੁੰਦੀ ਹੋਵੇ, ਨਾ ਹੈ ਨਾ ਹੋਵੇਗਾ।
(੫੪) ਜਿਸ ਤਰ੍ਹਾਂ ਸੁਨਾਰ ਚਾਂਦੀ ਦੇ ਖੋਟ ਨੂੰ ਦੂਰ ਕਰਦਾ ਹੈ, ਉਸੇ ਤਰਾਂ ਅਕਲਵੰਦ ਆਦਮੀ ਹੌਲੀ ਹੌਲੀ ਕਰ ਕੇ ਆਪਣੇ ਦੋਸ਼ ਦੂਰ ਕਰੇ।
(੫੫) ਜੋ ਹਿੰਸਾ ਕਰਦਾ ਹੈ, ਝੂਠ ਬੋਲਂਦਾ ਹੈ, ਚੋਰੀ ਕਰਦਾ ਹੈ, ਪਰਾਈ ਔਰਤ ਕੋਲ ਜਾਂਦਾ ਹੈ, ਸ਼ਰਾਂਬ ਪੀਂਦਾ ਹੈ, ਉਹ ਆਦਮੀ ਇਸੇ ਲੋਕ ਵਿਚ ਆਪਣੀ ਜੜ ਪੁਟਦਾ ਹੈ।
(੪੬) ਦੂਸਰਿਆਂ ਦੇ ਦੋਸ਼ ਦੇਖਣਾਂ ਆਸਾਨ ਹੈ, ਆਪਣੇ ਦੋਸ਼ ਦੇਖਣਾ ਮੁਸ਼ਕਲ ਹੈ। ਆਦਮੀ ਦੂਸਰੇ ਦੇ ਦੋਸ਼ ਨੂੰ ਤਾਂ ਭੋਅ ਦੀ ਤਰ੍ਹਾਂ ਉਡਾਉਂਦਾ ਹੈ ਪਰ ਆਪਣੇ ਐਬਾਂ ਨੂੰ ਇਸ ਤਰ੍ਹਾਂ ਲੁਕਾ ਕੇ ਰਖਦਾ ਹੈ, ਜਿਸ ਤਰ੍ਹਾਂ ਬੇਈਮਨ ਜੁਆਰੀਆ ਪਾਸੇ ਨੂੰ ਰਖਦਾ ਹੈ।
(੫੭) ਸਿਰ ਦੇ ਵਾਲ ਪਕ ਜਾਣ ਮਾਤਰ ਨਾਲ ਹੀ ਕੋਈ ਬਜੁਰਗ ਨਹੀਂ ਬਣ ਜਾਂਦਾ, ਉਸ ਦੀ ਉਮਰ ਪਕ ਗਈ ਹੈ, ਉਹ ਐਵੇਂ ਹੀ ਬੁਢਾ ਹੋਇਆ ਹੈ।