(੫੮) ਬਜ਼ੁਰਗੀ ਲਈ ਜ਼ਰੂਰੀ ਹੈ। ਸਤਿ,ਧਰਮ ਅਹਿੰਸਾ ਸੰਜ਼ਮ ਤੇ ਆਪਣੇ ਤੇ ਕਾਬੂ ਹਵੇ। ਕੋਈ ਦੋਸ਼ ਨਾ ਹੋਵੇ।
(੫੯) ਜੋ ਪੁੰਨ ਪਾਪ ਤੋਂ ਪਰੇ ਚਲਾ ਗਿਆ ਹੈ, ਜੋ ਬ੍ਰਹਮਚਾਰੀ ਹੈ, ਜੋ ਗਿਆਨਵਾਨ ਹੋ ਕੇ ਦੁਨੀਆਂ ਵਿਚ ਫਿਰਦਾ ਹੈ, ਉਹ ਸਾਧੂ ਹੈ।
(੬੦) ਰਸਤਿਆਂ 'ਚੋਂ ਅੱਠਮਗ (ਅਸ਼ਟਾਂਗ ਮਾਰਗ) ਸ਼੍ਰੇਸ਼ਟ ਹੈ, ਸਚਾਈਆਂ ਵਿਚ ਚਾਰ ਆਰਜ ਸਚਾਈਆਂ ਸ਼੍ਰੇਸ਼ਟ ਹਨ ਤੇ ਮਨੁਖਾਂ ਵਿਚ ਬੁਧ ਸ਼੍ਰੇਸ਼ਟ ਹਨ।
(੬੧) ਜੋ ਬਾਣੀ ਦੀ ਰਖਿਆ ਕਰਦਾ ਹੈ, ਦਿਲੋਂ ਹੀ ਸੰਜਮੀ ਹੈ, ਸ਼ਰੀਰ ਦਵਾਰਾ ਪਾਪ ਕਰਮ ਨਹੀਂ ਕਰਦਾ, ਜੋ ਇਹਨਾਂ ਤਿੰਨਾਂ ਕਰਮ ਇੰਦ੍ਰਦਿਆਂ ਨੂੰ ਸੁਧ ਰਖਦਾ ਹੈ, ਉਹੋ ਬੁਧ ਦੇ ਦਸੇ ਰਾਹ ਤੇ ਧਰਮ ਦਾ ਸੇਵਨ ਕਰ ਸਕਦਾ ਹੈ।
(੬੨) ਦੂਸਰੇ ਨੂੰ ਦੁਖ ਦੇ ਕੇ ਜੋ ਆਪਣੇ ਲਈ ਸੁਖ ਚਾਹੁੰਦਾ ਹੈ, ਵੈਰ ਵਿਚ ਫਸਿਆ ਹੋਇਆ ਉਹ ਵੈਰ ਤੋਂ ਛੁਟ ਨਹੀਂ ਸਕਦਾ।
(੬੩) ਦੁਰਾਚਾਰੀ ਬਣ ਕੇ, ਆਪਣੇ ਤੇ ਕਾਬੂ ਨਾ ਪਾ ਕੇ ਦੇਸ਼ ਦਾ ਅੰਨ ਖਾਣਾ ਵੀ ਅੱਗ ਵਿਚ ਲਾਲ ਹੋਇਆ ਗੋਲਾ ਖਾਣ ਵਰਗਾ ਹੈ।
(੬੪) ਜੇ ਕਿਸੇ ਕੰਮ ਨੂੰ ਕਰਨਾ ਹੋਵੋ ਤਾਂ ਕਰੇ, ਉਸ ਵਿਚ ਮਜਬੂਤੀ ਨਾਲ ਜੁਟ ਜਾਵੇ। ਢਿਲਮਿਨ ਸੰਨਿਆਸੀ ਬਹੁਤੀ ਖੇਹ ਉਡਾਉਂਦਾ ਹੈ।
(੬੫) ਜਿਸ ਕੰਮ ਵਿਚ ਸ਼ਰਮ ਨਹੀਂ ਕਰਨੀ ਚਾਹੀਦੀ
ਕਰਦੇ, ਹਨ ਤੇ ਜਿਸ ਵਿਚ ਕਰਨੀ ਚਾਹੀਦੀ ਹੈ, ਨਹੀਂ ਕਰਦੇ
੧੦੫