ਪੰਨਾ:ਮਹਾਤਮਾ ਬੁੱਧ.pdf/16

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜੋ ਕਿ ਮਰਦੀ ਵਾਰੀ ਵੀ ਨਾਲ ਲਿਜਾਈ ਜਾ ਸਕਦੀ ਹੈ। ਤਾਹੀਓਂ ਤਾਂ ਉਸ ਵਿਚਾਰੀ ਨੂੰ ਪਤੀ ਦੇ ਮਰਨ ਤੇ ਜਿਊਂਂਦੇ ਜੀ ਅੱਗ ਵਿਚ ਸਾੜ ਦਿਤਾ ਜਾਂਦਾ ਸੀ।

ਸ਼ੂਦਰਾਂ ਬਾਰੇ ਵੀ ਕਿਹਾ ਕੁਝ ਤੇ ਵਰਤਿਆ ਕੁਝ ਜਾਂਦਾ ਸੀ। ਅਛੂਤਾਂ ਲਈ ਤਾਂ ਕੁਝ ਕਹਿਣ ਦੀ ਲੋੜ ਹੀ ਨਹੀਂ। ਬੜੇ ਜ਼ੁਲਮ ਹੁੰਦੇ ਸਨ ਉਨ੍ਹਾਂ ਤੇ। 'ਮਤੰਗ ਜਾਤਕ` ਤੋਂ ਪਤਾ ਲਗਦਾ ਹੈ ਕਿ ਅਛੂਤਾਂ ਨੂੰ ਮਾਰ ਕੁੱਟ ਵੀ ਬੜੀ ਪੈਂਦੀ ਸੀ।

ਹੋਰ ਵੀ ਸਮਾਜ ਵਿਚ ਕਈ ਖ਼ਰਾਬੀਆਂ ਸਨ ਤੇ ਉਨ੍ਹਾਂ ਨੂੰ ਧਾਰਮਕ ਨਾਹਰੇ ਨਾਲ ਸਦਾ ਪਾਣੀ ਦਿਤਾ ਜਾਂਦਾ ਸੀ।

ਆਰਥਕ ਦਸ਼ਾ

ਆਰਥਕ ਦਸ਼ਾ ਆਮ ਕਰ ਕੇ ਚੰਗੀ ਸੀ, ਭਾਵੇਂ ਉਸ ਦਾ ਰੂਪ ਕੁਝ ਵੀ ਸੀ। ਕਾਰ ਵਿਹਾਰ ਕਰਨ ਦਾ ਸ਼ੌਕ ਆਰੀਆਂ ਨੂੰ ਬਹੁਤ ਪੁਰਾਣਾ ਹੈ। ਉਹ ਪਹਿਲੋਂ ਵੀ ਇਧਰ ਉਧਰ ਜਾਇਆ ਕਰਦੇ ਸਨ ਤੇ ਦੂਰ ਦੂਰ ਦੇਸਾਂ ਵਿਚ ਜਾ ਕੇ ਵਪਾਰ ਚਲਾਉਂਦੇ ਸਨ ਤੇ ਹੁਣ ਵੀ ਚਲਾਉਂਦੇ ਹਨ।

ਵਾਹੀ ਖੇਤੀ ਦਾ ਹਾਲ ਚੰਗਾ ਸੀ। ਇਕ ਸਮਾਂ ਸੀ, ਬ੍ਰਾਹਮਣ ਖਤ੍ਰੀ ਸਾਰੇ ਹਲ ਵਾਹੁੰਦੇ ਸਨ। ਖੁਦ ਰਾਜਾ ਜਨਕ ਨੇ ਇਕ ਵਾਰੀ ਹਲ ਚਲਾਇਆ ਸੀ। ਪਰ ਹੁਣ ਇਹ ਗਲ ਨਹੀਂ ਸੀ। ਬ੍ਰਾਹਮਣ ਖਤ੍ਰੀ ਆਮ ਤੌਰ ਤੇ ਹਲ ਨਹੀਂ ਚਲਾਇਆ ਕਰਦੇ ਸਨ। ਉਹ ਬਹੁਤ ਮਾਲਦਾਰ ਹੋ ਗਏ ਸਨ ਤੇ ਸ਼ਹਿਰਾਂ ਵਿਚ ਰਹਿ ਕੇ ਰਾਜ ਕਾਜ ਦੇ ਕੰਮਾਂ ਵਿਚ ਦਖ਼ਲ ਦੇਂਦੇ ਸਨ। ਜ਼ਮੀਨਾਂ ਕਾਮੇ ਵਾਹੁੰਦੇ ਸਨ ਤੇ ਆਪਣਾ ਖ਼ੂਨ ਪਸੀਨਾ ਇਕ ਕਰ

੧੨.