ਪੰਨਾ:ਮਹਾਤਮਾ ਬੁੱਧ.pdf/17

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੇ ਉਹ ਮਾਲਕਾਂ ਦੀਆਂ ਗੋਗੜਾਂ ਵਧਾਉਂਂਦੇ ਸਨ।

ਚਾਣਕ ਦਾ 'ਅਰਥ ਸ਼ਾਸਤਰ’ ਭਾਵੇਂ ਸਾਡੇ ਸਮੇਂ ਤੋਂ ਬਹੁਤ ਬਾਅਦ ਦਾ ਹੈ ਪਰ ਪਰੰਪਰਾ ਨੂੰ ਹੀ ਸਾਹਮਣੇ ਰੱਖ ਕੇ ਬਣਿਆ ਹੋਇਆ ਹੈ। ਉਸ ਤੋਂ ਪਤਾ ਲਗਦਾ ਹੈ ਕਿ ਵਪਾਰੀ ਲੋਕ ਅਨਾਜ ਦੇ ਜ਼ਖੀਰੇ ਜਮ੍ਹਾਂ ਕਰਦੇ ਸਨ ਤੇ ਤਕੜੀਆਂ ਵਟੇ ਸ਼ੱਕੀ ਰਖਦੇ ਸਨ। ਤੋਲ ਪੂਰਾ ਨਹੀਂ ਸਨ ਤੋਲਦੇ।

ਇਖ਼ਲਾਕੀ ਗਿਰਾਵਟ ਦੇ ਹੋਰ ਵੀ ਕਈ ਸਬੂਤ ਮਿਲਦੇ ਹਨ। ਮਗਧ ਦੇ ਰਾਜਾ ਬਿੰਬਸਾਰ ਨੂੰ ਉਸ ਦੇ ਪੁਤਰ ਅਜਾਤ ਸ਼ਤਰੂ ਨੇ ਕੈਦ ਕਰ ਕੇ ਜੇਲ ਵਿਚ ਪਾ ਦਿੱਤਾ ਤੇ ਅਖੀਰ ਮਾਰ ਵੀ ਦਿੱਤਾ ਸੀ।

ਰਾਜਨੀਤਕ ਹਾਲਤ

ਭਾਵੇਂ ਰਾਜਨੀਤਕ ਹਾਲਤ ਬਹੁਤ ਚੰਗੀ ਨਹੀਂ ਸੀ, ਖਾਸ ਕਰ ਇਸ ਦ੍ਰਿਸ਼ਟੀ-ਕੋਨ ਨਾਲ ਕਿ ਦੇਸ਼ ਅਨੇਕ ਛੋਟੇ ਛੋਟੇ ਰਜਵਾੜਿਆਂ ਜਾਂ ਪੰਚਾਇਤੀ ਰਾਜਾਂ ਵਿਚ ਵੰਡਿਆ ਹੋਇਆ ਸੀ ਤੇ ਕਿਸੇ ਇਕ ਪ੍ਰਭੂ-ਸੱਤਾ ਹੇਠਾਂ ਨਹੀਂ ਸੀ, ਫਿਰ ਵੀ ਮੋਟੇ ਤੌਰ ਤੇ ਹਾਲਤ ਚੰਗੀ ਹੀ ਸੀ। ਜਿਹੜੇ ਆਰੀਏ ਸੈਂਕੜੇ ਹਜ਼ਾਰਾਂ ਸਾਲ ਪਹਿਲਾਂ ਮੱਧ-ਏਸ਼ੀਆ ਤੋਂ ਆ ਕੇ ਇਥੇ ਕਾਬਜ਼ ਹੋ ਚੁਕੇ ਸਨ, ਉਨ੍ਹਾਂ ਦੀ ਹੀ ਸੰਤਾਨ ਸਾਰੇ ਦੇਸ਼ ਵਿਚ ਹੁਕਮਰਾਨ ਸੀ। ਬੇਸ਼ੱਕ ਕਿਤੇ ਕਿਤੇ ਅਨਾਰੀਏਂ ਵੀ ਅਜੇ ਤਕ ਕਾਬਜ਼ ਸਨ ਪਰ ਬਹੁਤ ਦੂਰ-ਦੱਖਨ ਵਿਚ ਜਾਂ ਕਿਤੇ ਪਹਾੜੀ ਇਲਾਕਿਆਂ ਵਿਚ, ਜੰਗਲਾਂ ਤੇ ਉਜਾੜਾਂ ਵਿਚ। ਘਟੋ ਘਟ ਕਿਤੇ ਕੋਈ ਵਿਦੇਸ਼ੀ ਵਸਤੀ ਤਾਂ ਨਹੀਂ ਸੀ। ਸਭ ਜਗ੍ਹਾ ਆਪਣਾ ਹੀ ਰਾਜ ਸੀ।

੧੩.