ਪੰਨਾ:ਮਹਾਤਮਾ ਬੁੱਧ.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋ ਹੀ ਰਹੇ ਸਨ, ਨਾਚ ਸੰਗੀਤ ਤੇ ਤਰ੍ਹਾਂਤਰ੍ਹਾਂ ਦੇ ਖ਼ੁਸ਼ਨੁਮਾ ਪ੍ਰੋਗਰਾਮ ਚਲ ਹੀ ਰਹੇ ਸਨ ਕਿ ਅਚਾਨਕ ਇਕ ਬੜਾ ਭਾਰਾ ਮੁਸੀਬਤ ਦਾ ਪਹਾੜ ਟੁੱਟ ਪਿਆ। ਮਹਾਂ ਮਾਇਆ ਚਲਾਣਾ ਕਰ ਗਈ। ਸਿਧਾਰਥ ਉਸ ਵੇਲੇ ਕੇਵਲ ਸਤ ਦਿਨਾਂ ਦਾ ਸੀ। ਬੁੱਧ ਦੀ ਸਕੀ ਮਾਸੀ ਤੇ ਰਾਜਾ ਦੀ ਛੋਟੀ ਰਾਣੀ ਮਹਾਂ ਪ੍ਰਜਾਵਤੀ ਨੇ ਬਚੇ ਨੂੰ ਗੋਦ ਲੈ ਲਿਆ ਤੇ ਉਸ ਦੀ ਪਾਲਨਾ ਕਰਨ ਲਗੀ।

ਸਿਖਿਆ-

ਪੁਰਾਣੇ ਸਮੇਂ ਵਿਚ ਵਿਦਿਆ ਦਾ ਬੜਾ ਚੰਗਾ ਪ੍ਰਬੰਧ ਸੀ। ਦੂਰ, ਠੰਢੀਆਂ, ਸਿਹਤਮੰਦ ਤੇ ਹਰਿਔਲੀਆਂ ਥਾਵਾਂ ਵਿਚ ਗੁਰੂਕੁਲ ਬਣੇ ਹੁੰਦੇ ਸਨ, ਜਿਥੇ ਮਾਂ ਪਿਉ ਤੋਂ ਵੀ ਵੱਧ ਪਿਆਰ ਨਾਲ ਗੁਰੂ ਤੇ ਗੁਰੂ ਦੇ ਸਾਥੀ, ਬਚਿਆਂ ਨੂੰ ਪੜ੍ਹਾਇਆ ਕਰਦੇ ਸਨ ਤੇ ਉਨ੍ਹਾਂ ਦੀਆਂ ਘਰ ਵਾਲੀਆਂ ਬਚਿਆਂ ਨੂੰ ਖੁਆਇਆ ਪਿਲਾਇਆ ਤੇ ਪਾਲਿਆ ਪੋਸਿਆਂ ਕਰਦੀਆਂ ਸਨ। ਨਤੀਜਾ ਇਹ ਹੁੰਦਾ ਸੀ ਕਿ ਬਚੇ ਬੜੇ ਸ਼ੌਕ ਨਾਲ ਉਥੇ ਰਹਿੰਦੇ ਤੇ ਵਿਦਿਆ ਪ੍ਰਾਪਤ ਕਰਦੇ।

ਬੁਧ ਦੇਵ ਵੀ ਜਦੋਂ ਅਠਾਂ ਕੁ ਵਰਿਆਂ ਤੇ ਹੋ ਗਏ ਤਾਂ ਰਾਜਾ ਸ਼ੁਧੋਦਨ ਨੇ ਗੁਰੂ ਵਿਸ਼ਵਾ ਮਿਤਰ ਨੂੰ ਬੁਲਾ ਕੇ ਬੁਧ ਨੂੰ ਉਸ ਦੇ ਹਵਾਲੇ ਕਰ ਦਿੱਤਾ।

ਬੁਧ ਦੇਵ ਗੁਰੂ ਕੁਲ ਵਿਚ ਰਹਿ ਕੇ ਬੜੇ ਆਨੰਦ ਨਾਲ ਸਿਖਿਆ ਹਾਸਲ ਕਰਨ ਲਗੇ। ਉਨ੍ਹਾਂ ਦੀ ਬੁਧੀ ਬੜੀ ਤੇਜ ਸੀ। ਵਿਦਿਆ ਲਈ ਤੀਬਰ ਰੁਚੀ ਹੋਣ ਕਰ ਕੇ ਉਨ੍ਹਾਂ ਬਹੁਤ ਥੋੜੇ

੧੯.