ਪੰਨਾ:ਮਹਾਤਮਾ ਬੁੱਧ.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿ, ਸਭ ਮੰਗਣ ਵਾਲੇ ਰੱਜ ਗਏ। ਬ੍ਰਾਹਮਣਾਂ ਨੇ ਬਚੇ ਦਾ ਨਾਮ ਸਿਧਾਰਥ ਰਖਿਆ।

ਭਵਿਸ਼ ਬਾਣੀ-

ਕਲ੍ਹ ਦੀ ਗਲ ਅਜ ਕਹਿਣ ਦਾ ਨਾਓ ਭਵਿਸ਼ ਬਾਣੀ ਹੈ। ਅਗਾ ਪਿੱਛਾ ਸੋਚ ਕੇ ਕਹੀ ਹੋਈ ਸਿਆਣਿਆਂ ਦੀ ਇਹ ਅਟਕਲ ਕਈ ਵਾਰੀ ਠੀਕ ਵੀ ਨਿਕਲ ਆਉਂਦੀ ਹੈ, ਇਸ ਵਾਸਤੇ ਕਈ ਲੋਕੀ ਭਵਿਸ਼ ਬਾਣੀ ਤੇ ਅਜ ਵੀ ਯਕੀਨ ਕਰਦੇ ਹਨ। ਬੁੱਧ ਦਾ ਪਿਤਾ ਰਾਜਾ ਸ਼ੁਧੋਦਨ ਵੀ ਭਵਿਸ਼ ਬਾਣੀ ਤੇ ਯਕੀਨ ਕਰਦਾ ਸੀ।

ਪੰਜਵੇਂ ਦਿਨ ਕੁਲ ਪਰੋਹਤ ਵਿਸ਼ਵਾ ਮਿਤਰ ਆਇਆ। ਉਸ ਨੇ ਬਚੇ ਦਾ ਮਸਤਕ ਦੇਖਿਆ, ਹਥਾਂ ਪੈਰਾਂ ਦੀਆਂ ਲੀਕਾਂ ਦੇਖੀਆਂ ਤੇ ਰਾਜਾ ਸ਼ੁਧੋਦਨ ਨੂੰ ਕਹਿਣ ਲੱਗਾ, “ਮਹਾਰਾਜ! ਇਹ ਬੜੇ ਸੋਹਣੇ ਲਛਣਾਂ ਵਾਲਾ ਲੜਕਾ ਹੈ, ਇਹ ਸੰਸਾਰ ਵਿਚ ਪੂਜਿਆ ਜਾਵੇਗਾ। ਦੁਨੀਆਂ ਇਹਦੇ ਕਦਮ ਚੁੰਮੇਗੀ। ਇਹ ਰਾਜ ਕਰੂ ਤਾਂ ਚਕਰਵਰਤੀ ਰਾਜਾ ਹੋਊ, ਨਹੀਂ ਤਾਂ ਸਾਧੂ ਹੋ ਕੇ ਸੰਸਾਰ-ਤਾਰਕ ਬੁੱਧ ਹੋਉ।”

ਇਹ ਕਹਿਕ ਬੁੱਢਾ ਵਿਸ਼ਵਾ ਮਿਤਰ ਬਚੇ ਦਾ ਪੈਰ ਆਪਣੇ ਮਥੇ ਨਾਲ ਛੁਹਾ ਕੇ ਚਲਾ ਗਿਆ।

ਮਾਂ ਦਾ ਵਿਛੋੜਾ-

ਕਪਲ ਵਸਤੂ ਤੇ ਦੇਵਦਾਹ ਵਿਚ ਅਜੇ ਆਨੰਦ ਉਤਸਵ

੧੮.