ਪੰਨਾ:ਮਹਾਤਮਾ ਬੁੱਧ.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਇਕ ਹੋਰ ਨਜ਼ਾਰਾਂ-

ਬੁੱਧ ਦੇ ਪਿਤਾ, ਜਿਵੇਂ ਕਿ ਪਿਛੇ ਵੀ ਦਸਿਆ ਹੈ, ਅਸਲ ਵਿਚ ਇਕ ਰਾਜਾ ਨਹੀਂ, ਭੂਮੀ-ਪਤੀ ਸਨ। ਜਦ ਤਕ ਉਹ ਰਾਸ਼ਟਰਪਤੀ ਰਹੇ, ਰਾਜਾ ਕਹਾਉਂਦੇ ਰਹੇ, ਬਅਦ ਵਿਚ ਨਹੀਂ। ਇਹ ਬੌਧ ਗ੍ਰੰਥਾਂ ਤੋਂ ਪ੍ਰਮਾਣਤ ਹੈ।

ਇਕ ਵਾਰੀ ਰਾਜਾ ਸ਼ੁਧੋਦਨ ਬੁੱਧ ਨੂੰ ਲੈ ਕੇ ਆਪਣੀ ਇਕ ਜ਼ਮੀਨ ਤੇ ਗਏ। ਜੇਠ ਦਾ ਮਹੀਨਾ ਸੀ। ਸਿਖਰ ਦੁਪਹਿਰ ਸੀ। ਗਰਮੀ ਹੱਦੋਂ ਵਧ ਸੀ। ਫਿਰ ਵੀ ਦੇਖਿਆ ਬੌਲਦ ਤੇ ਕਾਮੇ ਆਪਣੇ ਕੰਮ ਲਗੇ ਹੋਏ ਹਨ, ਭਾਵੇਂ ਗਰਮੀ ਨਾਲ ਉਨਾਂ ਦੀ ਜਾਨ ਨਿਕਲ ਰਹੀ ਹੈ। ਸੋਚਿਆ, ਬੜੀ ਮਿਹਨਤ ਹੈ, ਇਨ੍ਹਾਂ ਦੀ। ਧੰਨ ਹੈ ਕਮਾਈ ਇਨਾਂ ਦੀ। ਅਨ-ਦਾਤਾ ਤਾਂ ਇਹ ਹਨ। ਜਿਹੜੇ ਇਨ੍ਹਾਂ ਤੇ ਜ਼ੁਲਮ ਕਰਦੇ ਹਨ, ਇਨ੍ਹਾਂ ਦਾ ਹੱਕ ਖੋਂਹਦੇ ਹਨ, ਉਹ ਅਸਲ ਜ਼ਾਲਮ ਹਨ, ਅਸਲ ਕਸ ਈ ਹਨ। ਕਿਸੇ ਨੂੰ ਕੀ ਹੱਕ ਹੈ ਇਨ੍ਹਾਂ ਨੂੰ ਲੁੱਟ ਕੇ ਆਪਣੀ ਗੋਗੜ ਵਧਾਏ।

ਸੋਚਦੇ ਸੋਚਦੇ ਬੁੱਧ fਪਿਤਾ ਨਾਲੋਂ ਵਖਰੇ ਹੋ ਕੇ ਇਕ ਖੂਹ ਤੇ ਰੁਖ ਹੇਠਾਂ ਬਹੁਤ ਚਿਰ ਬੈਠੇ ਰਹੇ ਤੇ ਉਸੇ ਹਾਲਤ ਵਿਚ ਪਿਤਾ ਨਾਲ ਘਰ ਨੂੰ ਚਲੇ ਗਏ।

ਅਸ਼ੋਕ ਉਤਸਵ-

ਪਿਤਾ ਨੇ ਦੇਖਿਆ ਬੁਧ ਦਿਨੋ ਦਿਨ ਵੈਰਾਗ ਵਲ ਝੁਕ ਰਿਹਾ ਹੈ। ਸੰਸਾਰਕ ਸੁਖਾਂ ਨੂੰ ਛੱਡ ਕੇ ਏਕਾਂਤ ਵੀ ਹੋ ਰਿਹਾ ਹੈ।

੨੩.