ਪੰਨਾ:ਮਹਾਤਮਾ ਬੁੱਧ.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਯਸ਼ੇਧਰਾਂ ਨੇ ਅਗੇ ਹੋ ਕੇ ਕੁਮਾਰ ਦੇ ਗਲ ਜੈ ਮਾਲਾ ਪਾ ਦਿਤੀ। ਫਿਰ ਇਕ ਦਿਨ ਮੁਕਰਰ ਕਰ ਕੇ ਮਹਾਰਾਜ ਦੰਡ ਪਾਈ ਨੇ ਬੜੀ ਧੂਮ ਧਾਮ ਨਾਲ ਯਸ਼ੇਧਰਾਂ ਦਾ ਵਿਆਹ ਕਰ ਦਿਤਾ।
ਕੁਮਾਰ ਸਿਧਾਰਥ ਹੁਣ ਪੂਰੇ ਗ੍ਰਿਹਸਬੀ ਬਣ ਗਏ।

ਗ੍ਰਹਿਸਥੀ ਜੀਵਨ-
ਬੁਧ ਨੂੰ ਦੁਨੀਆਂਦਾਰੀ ਵਿਚ ਫਾਹੇ ਰਖਣ ਲਈ ਅਗੇ ਤਾਂ ਇਕਲੇ ਗਾਜਾ ਸ਼ੁਧੋਦਨ ਹੀ ਕੋਸ਼ਿਸ਼ ਕਰਦੇ ਰਹਿੰਦੇ ਸਨ, ਪਰ ਹੁਣ ਉਨਾਂ ਦੇ ਨਾਲ ਯਸ਼ੌਧਰਾ ਵੀ ਮਿਲ ਗਈ।
ਰਾਜਾ ਨੇ ਰਾਜ ਮਹਿਲ ਤੋਂ ਥੋੜੀ ਦੂਰ ਇਕ ਛੋਟੀ ਜਿਹੀ ਪਹਾੜੀ ਤੇ ਬਣੇ ਹੋਏ ਸੋਹਣੇ ਬੈਗਲੇ ਵਿਚ ਸਿਧਾਰਥ ਤੋਂ ਉਨ੍ਹਾਂ ਦੀ ਇਸਤਰੀ ਯਸ਼ੋਧਰਾਂ ਦੇ ਵਖਰੇ ਹੀ ਰਹਿਣ ਦਾ ਪ੍ਰਬੰਧ ਕਰ ਦਿਤਾ। ਉਥ ਹਰ ਪਾਸੇ ਹਰਿਆਵਲ ਹੀ ਹਰਿਆਵਲ ਸੀ। ਤਰ੍ਹਾਂ ਤਰਾਂ ਦੇ ਸੋਹਣੇ ਖ਼ੁਸ਼ਬੂਦਾਰ ਫੁਲ ਤੋ ਵੰਨ ਸੁਵੰਨੇ ਰੁਖ, ਤੇ ਉਨ੍ਹਾਂ ਦੇ ਵਿਚਕਾਹੇ ਜਾ ਰਹੀ ਨਦੀ ਵੇਖ ਕੇ ਕਾਮਦੇਵ ਦਾ ਵੀ ਦਿਲ ਕਰ ਆਉਦਾ ਕਿ ਰਤੀ ਨੂੰ ਲੈ ਕੇ ਮੈਂ ਇਥੇ ਹੀ ਰਹਾਂ।
ਬੰਗਲੇ ਦੇ ਅੰਦਰ ਦੀ ਸਜਾਵਟ ਹੋਰ ਵੀ ਜ਼ਿਆਦਾ ਕਲਪੂਰਨ ਤੇ ਮਨਮੋਹਣੀ ਸੀ। ਨੌਕਰ ਚਾਕਰ, ਦਾਸ ਦਾਸੀਆਂ ਹਰ ਵੇਲੇ ਹਾਜ਼ਰ ਰਹਿੰਦੇ, ਰਾਗ ਰੰਗ ਤੇ ਨਾਚ ਹੁੰਦਾ ਰਹਿੰਦਾ। ਯਸ਼ੋਧਰਾ ਹਰ ਵੇਲੋਂ ਖ਼ੁਸ਼ ਤੇ ਹਸਵੀ ਖੇਡਦੀ ਰਹਿੰਦੀ, ਕੋਈ ਗ਼ਮੀ ਤੇ ਚਿੰਤਾ ਨੌੜੇ ਨਾ ਆਉਦੀ।

ਰਾਜਾ ਨੇ ਹੁਕਮ ਕਰ ਦਿਤਾ ਕਿ ਬੰਗਲੇ ਵਿਚ ਕੋਈ ਵੀ

੨੯