ਰਾਜ ਗ੍ਰਿਹ ਵਿਚ —
ਵੈਸ਼ਾਲੀ ਤੋਂ ਚਲ ਕੇ ਬੋਧੀ ਸੱਤਵ ਰਾਜ ਗ੍ਰਿਹ ਪਹੁੰਚੇ। ਰਾਜ ਗ੍ਰਿਹ ਉਸ ਵੇਲੇ ਮਗਧ-ਦੇਸ਼ (ਬਿਹਾਰ) ਦੀ ਰਾਜਧਾਨੀ ਸੀ ਤੇ ਉਥੋਂ ਦਾ ਰਾਜਾ ਬਿੰਬਸਾਰ ਸੀ। ਇਹ ਸ਼ੇਸ਼ਨਾਗ ਵੰਸ਼ ਦਾ ਪੰਜਵਾਂ ਰਾਜਾ ਸੀ। ੧੫ ਵਰ੍ਹਿਆਂ ਦੀ ਉਮਰ ਵਿਚ ਗਦੀ ਤੇ ਬੈਠਾ ਤੇ ੫੨ ਵਰ੍ਹੇ ਤਕ ਇਸ ਨੇ ਰਾਜ ਕੀਤਾ। ਇਸ ਸਮੇਂ ਵਿਚ ਇਸ ਨੇ ਆਪਣੇ ਰਾਜ ਨੂੰ ਖ਼ੂਬ ਵਧਾਇਆ ਤੇ ਕਾਫ਼ੀ ਜਸ ਹਾਸਲ ਕੀਤਾ। ਆਖ਼ਰ ਇਸ ਦੇ ਪੁਤਰ ਅਜਾਤ ਸ਼ਤਰੂ ਨੇ ਇਸ ਨੂੰ ਮਾਰ ਕੇ ਗਦੀ ਕਬਜ਼ੇ ਵਿੱਚ ਕਰ ਲਈ।
ਬੋਧੀ ਸਤਵ ਨੂੰ ਬਿੰਬਸਾਰ ਨਾਲ ਕੁਝ ਮਤਲਬ ਨਹੀਂ ਸੀ। ਮਤਲਬ ਸੀ ਉਨ੍ਹਾਂ ਨੂੰ ਕਿਸੇ ਅਜਿਹੇ ਵਿਦਵਾਨ ਨਾਲ, ਜੋ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦੇ ਕੇ ਉਨ੍ਹਾਂ ਨੂੰ ਅਧਿਆਤਮਕ ਸ਼ਾਂਤੀ ਬਖ਼ਸ਼ ਸਕੇ।
ਰਾਜ ਗ੍ਰਿਹ ਜਿਥੇ ਵਪਾਰਕ ਨਿਗ੍ਹਾ ਨਾਲ ਬੜਾ ਮਹੱਤਤਾ ਭਰਿਆ ਸੀ ਤੇ ਆਰਥਕ ਅਵਸਥਾ ਅਛੀ ਹੋਣ ਕਰ ਕੇ ਲੋਕਾਂ ਦੀ ਸ਼ਾਨ ਨਾਲ ਸਾਰੇ ਹਿੰਦੁਸਤਾਨ ਵਿਚ ਧੋਣ ਉਚੀ ਕਰ ਕੇ ਹੋਰਨਾਂ ਰਜਵਾੜਿਆਂ ਵਿਚ ਈਰਖਾ ਪੈਦਾ ਕਰ ਰਿਹਾ ਸੀ, ਉਥੇ ਕੁਦਰਤ ਦੇ ਨਜ਼ਾਰਿਆਂ ਦਾ ਵੀ ਇਕ ਅਮੋਲਕ ਖ਼ਜ਼ਾਨਾ ਸੀ।
ਉਸ ਦੇ ਚਾਰੋ ਪਾਸੇ ਹਰੇ ਭਰੇ ਖੇਤ ਤੇ ਉਚੇ ਉਚੇ ਪਰਬਤ ਸਨ । ਪੰਜ ਪਹਾੜ ਤਾਂ ਬਹੁਤ ਹੀ ਉਚੇ ਤੇ ਸੋਹਣੇ ਸਨ। ਉਨ੍ਹਾਂ ਵਿਚ ਇਕ ਰਤਨਾਗਿਰੀ ਸੀ,ਜੋ ਸਭ ਨਾਲੋਂ ਸੋਹਣਾ ਤੇ ਅਰੋਗਤਾ-
ਦਾਇਕ ਸੀ। ਉਸ ਪਹਾੜ ਤੇ ਬਾਰਾਂ ਮਹੀਨੇ ਹਰਿਆਵਲ ਰਹਿੰਦੀ
੪੭