ਸਮੱਗਰੀ 'ਤੇ ਜਾਓ

ਪੰਨਾ:ਮਹਾਤਮਾ ਬੁੱਧ.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਝਰਨਿਆਂ ਦਾ ਬੜਾ ਸੁੰਦਰ ਨਜ਼ਾਰਾ ਸੀ। ਇਕ ਝਰਨਾ ਅਜਿਹਾ ਵੀ ਸੀ ਜੋ ਧਰਤੀ ਤੇ ਸਤ ਧਾਰਾ ਹੋ ਕੇ ਡਿਗਦਾ ਸੀ ਤੇ ਜਿਸ ਨੂੰ ਵੇਖਣ ਦੂਰੋਂ ਦੂਰੋਂ ਲੋਕ ਆਉਂਦੇ ਸਨ।

ਉਸ ਵਿਚ ਰਤਨਾਗਿਰੀ ਨਾਂ ਦੀ ਇਕ ਡਾਢੀ ਸੋਹਣੀ ਗੁਫ਼ਾ ਸੀ। ਬੋਧੀ ਸਤਵ ਉਸੇ ਵਿਚ ਹੀ ਰਹਿਣ ਲਗ ਪਏ। ਉਹ ਦਿਨ ਵਿਚ ਇਕ ਵਾਰੀ ਗੁਫ਼ਾ 'ਚੋਂ ਬਾਹਰ ਨਿਕਲਦੇ, ਸ਼ਹਿਰ ਜਾਂਦੇ ਤੇ ਜਿਹੜੀ ਥੋੜੀ ਬਹੁਤ ਭਿਖਿਆ ਮਿਲ ਜਾਂਦੀ, ਲੈ ਕੇ ਵਾਪਸ ਗੁਫ਼ਾ ਵਿਚ ਆ ਜਾਂਦੇ।

ਪਹਿਲੇ ਦਿਨ ਹੀ ਜਦ ਉਹ ਭਿਖਿਆ ਲਈ ਸ਼ਹਿਰ ਵਿਚ ਦਾਖ਼ਲ ਹੋਏ ਤਾਂ ਉਨ੍ਹਾਂ ਦਾ ਅਲੌਕਿਕ ਤੇਜ ਦੇਖ ਕੇ ਲੋਕ ਹੈਰਾਨ ਰਹਿ ਗਏ। ਲੋਕਾਂ ਇਹੋ ਜਿਹੀ ਦਿਬ ਮੂਰਤੀ ਅੱਗੇ ਕਦੇ ਨਹੀਂ ਸੀ ਦੇਖੀ। ਲੋਕ ਉਨ੍ਹਾਂ ਦੇ ਇਰਦ ਗਿਰਦ ਹੋ ਜਾਂਦੇ ਤੇ ਦਰਸ਼ਨ ਕਰ ਕੇ ਆਪਣਾ ਜੀਵਣ ਸਫ਼ਲ ਸਮਝਦੇ।

ਇਕ ਦਿਨ ਮਹਿਲੀਂ ਬੈਠੇ ਰਾਜ ਬਿੰਬਸਰ ਦੀ ਨਿਗ੍ਹਾ ਵੀ ਬੁਧ ਵਲ ਜਾ ਪਈ ਤੇ ਉਹ ਵੀ ਉਨ੍ਹਾਂ ਦੀ ਮਹਾਨ ਤੇਜ-ਮਈ ਮੂਰਤੀ ਦੇਖ ਕੇ ਸੋਚਣ ਲਗਾ, ਆਖ਼ਿਰ ਇਹ ਕੌਣ ਦਿਬ ਮੂਰਤੀ ਹੈ? ਉਸ ਨੇ ਨੌਕਰ ਨੂੰ ਭੇਜਿਆ। ਨੌਕਰ ਗਿਆ ਤੇ ਭਗਵਾਨ ਦੀ ਅਲੌਕਿਕ ਮੂਰਤੀ ਦੇਖ ਕੇ ਇਤਨਾ ਮਸਤ ਹੋਇਆ ਕਿ ਰਾਜਾ ਦੀ ਆਗਿਆ ਉਸ ਨੂੰ ਭੁੱਲ ਹੀ ਗਈ। ਉਹ ਉਨ੍ਹਾਂ ਦੇ ਪਿਛੇ ਪਿਛੇ ਲਗ ਤੁਰਿਆ।

ਬੁੱਧ ਸ਼ਹਿਰੋਂ ਨਿਕਲ ਕੇ ਇਕ ਰੁਖ ਹੇਠਾਂ ਬੈਠ ਗਏ ਤੇ ਜਿਹੜੀ ਭਿਖਿਆ ਮਿਲੀ ਸੀ, ਬੈਠ ਕੇ ਖਾਣ ਲਗੇ। ਭਿਖਿਆ ਇਹੋ ਜਿਹੀ ਸੀ ਕਿ ਜਿਸ ਨੂੰ ਤਕਿਆਂ ਵੀ ਉਲਟੀ ਆਉਂਦੀ ਸੀ,

੪੯.