ਪਰ ਉਨ੍ਹਾਂ ਖਾਣੀ ਸੀ ਤੇ ਖਾਧੀ। ਰਾਜਾ ਦਾ ਨੌਕਰ ਇਹ ਸਭ ਦੇਖ ਚਾਖ ਕੇ ਰਾਜਾ ਦੇ ਪਾਸ ਪਹੁੰਚਾ ਤੇ ਸਾਰੀ ਗਲ ਉਸਨੂੰ ਆਖ ਸੁਣਾਈ। ਸੁਣ ਕੇ ਰਾਜਾ ਨੂੰ ਹੋਰ ਵੀ ਸ਼ਰਧਾ ਵਧੀ ਤੇ ਉਹ ਖ਼ੁਦ ਚਲ ਕੇ ਬੁੱਧ ਪਾਸ ਆਇਆ।ਹਥ ਜੋੜ ਕੇ ਉਸ ਨੇ ਬੇਨਤੀ ਕੀਤੀ,"ਮਹਾਰਾਜ! ਆਪ ਦਾ ਭਿਖਿਆ ਮੰਗਕੇ ਗੁਜਾਰਾ ਕਰਨਾ ਮੈਨੂੰ ਚੰਗਾ ਨਹੀਂ ਲਗਦਾ ਕਿਉਂਕਿ ਆਪ ਬਹੁਤ ਵਡੀ ਕੁਲ ਵਿਚ ਪੈਦਾ ਹੋਏ ਹੋ। ਜੇਕਰ ਤੁਸੀਂ ਮੁਹੱਬਤ ਦੇ ਵੱਸ ਹੋ ਕੇ, ਤਾਕਤ ਨਾਲ ਪਿਤਾ ਕੋਲੋਂ ਰਾਜ ਲੈਣਾ ਨਹੀਂ ਚਾਹੁੰਦੇ ਤੇ ਵਕਤ ਦੀ ਇੰਤਜ਼ਾਰ ਕਰਨ ਨੂੰ ਤਿਆਰ ਨਹੀਂ ਹੋ ਤਾਂ ਕਿਰਪਾ ਕਰ ਕੇ ਮੇਰਾ ਅੱਧਾ ਰਾਜ ਲੈ ਲਵੋ। ਜੇ ਇਹ ਵੀ ਨਹੀਂ ਕਰਨਾ ਤਾਂ ਮੈਂ ਆਪ ਦੇ ਨਾਲ ਹਾਂ। ਆਪ ਦੁਸ਼ਮਣਾਂ ਨੂੰ ਜਿੱਤ ਕੇ ਆਪਣਾ ਸੁਤੰਤਰ ਰਾਜ ਕਾਇਮ ਕਰ ਲਵੋ।"
ਬਿੰਬਸਰ ਨੇ ਆਪਣੇ ਪੱਖ ਵਿਚ ਹੋਰ ਵੀ ਬਹੁਤ ਕੁਝ ਕਿਹਾ ਤੇ ਰਾਜ-ਨੀਤੀ, ਧਰਮ-ਨੀਤੀ ਤੇ ਲੋਕ-ਨੀਤੀ ਦੀ ਖੁਲ੍ਹ ਕੇ ਵਿਆਖਿਆ ਕੀਤੀ ਪਰ ਬੁੱਧ ਉਤੇ ਉਸ ਦਾ ਕੋਈ ਅਸਰ ਨਾ ਹੋਇਆ। ਉਨ੍ਹਾਂ ਨੇ ਇਕੋ ਹੀ ਜਵਾਬ ਦਿਤਾ-“ਮੈਨੂੰ ਕੁਝ ਨਹੀਂ ਚਾਹੀਦਾ। ਨਾ ਵਸਤੁ ਕਾਮਨਾ ਹੈ, ਨਾ ਭੋਗ ਕਾਮਨਾ ਹੈ। ਮੈਂ ਤਾਂ ਮਹਾਨ ਬੁੱਧ ਗਿਆਨ ਹਾਸਲ ਕਰਨਾ ਹੈ। ਕਰ ਲਿਆ ਤਾਂ ਠੀਕ, ਨਹੀਂ ਤਾਂ ਮਰ ਹੀ ਜਾਵਾਂਗਾ ਪਰ ਦੁਨੀਆਂ ਨੂੰ ਨਾਕਾਮ ਮੂੰਹ ਨਹੀਂ ਦਿਖਾਵਾਂਗਾ।”
ਬਿੰਬਸਾਂਰ ਨਿਰੁਤਰ ਹੋ ਗਿਆ ਤੇ ਸਿਰ ਨਿਵਾ ਕੇ ਮਹਿਲਾਂ ਨੂੰ ਚਲਾ ਗਿਆ।
੪੯.