ਸਮੱਗਰੀ 'ਤੇ ਜਾਓ

ਪੰਨਾ:ਮਹਾਤਮਾ ਬੁੱਧ.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੱਗ —

ਰਾਜਾ ਬਿੰਬਸਾਰ ਪੁਤ੍ਰ-ਹੀਨ ਸੀ। ਪਰੋਹਤ ਉਨ੍ਹਾਂ ਦਿਨਾਂ ਵਿਚ ਬੜੇ ਲਾਲਚੀ ਹੁੰਦੇ ਸਨ। ਉਹ ਸਦਾ ਇਹ ਦੇਖਦੇ ਰਹਿੰਦੇ ਸਨ ਕਿ ਕਿਸ ਮਾਲਦਾਰ ਅਸਾਮੀ ਨੂੰ ਕਿਸ ਚੀਜ਼ ਦੀ ਕਮੀ ਹੈ। ਉਹ ਉਸੇ ਦੀ ਪ੍ਰਾਪਤੀ ਵਾਸਤੇ ਉਸ ਕੋਲੋਂ ਬੜੇ ਬੜੇ ਜਗ ਹਵਨ ਕਰਾ ਦਿੰਦੇ ਸਨ। ਰਾਜਾ ਬਿੰਬਸਾਰ ਕੋਲੋਂ ਉਨ੍ਹਾਂ “ਪੁਤ੍ਰੇਸ਼ਟੀ ਜੱਗ"ਸ਼ੁਰੂ ਕਰਾਇਆ। ਜਗ ਵਿਚ ਹੋਮ ਕਰਨ ਲਈ ਹਜ਼ਾਰਾਂ ਮਣ ਚੰਗੇ ਤੋਂ ਚੰਗਾ ਘਿਉ, ਅਨਾਜ, ਮੇਵਾ, ਦਾਣਾ ਤੇ ਹੋਰ ਕਈ ਤਰ੍ਹਾਂ ਦੀਆਂ ਕੀਮਤੀ ਚੀਜ਼ਾਂ ਜਮ੍ਹਾਂ ਹੋ ਗਈਆਂ। ਅਨੇਕਾਂ ਹੀ ਬਕਰੇ ਆਉਣੇ ਸ਼ੁਰੂ ਹੋ ਗਏ। ਦਖਣਾ ਦੇ ਲੋਭੀ ਪਰੋਹਤ ਲੋਕ ਵੀ ਬੜੀ ਬੜੀ ਦੂਰੋਂ ਚਲ ਕੇ ਆਣ ਇਕਠੇ ਹੋਏ। ਜੱਗ ਹੋਣ ਲਗਾ ਤੇ ਪਸ਼ੂਆਂ ਦੇ ਸਿਰਾਂ ਨਾਲ ਚਟ ਚਟ ਕਰਦੀ ਜੱਗ ਸ਼ਾਲਾ ਚਿਖਾ ਦੇ ਰੂਪ ਵਿਚ ਬਦਲ ਗਈ।

ਗਰਮੀਆਂ ਦਾ ਮੌਸਮ ਸੀ, ਕੜਕਦੀ ਧੁਪ ਪੈ ਰਹੀ ਸੀ, ਤੇ ਬੜੇ ਜ਼ੋਰਾਂ ਦੀ ਤਤੀ ਲੋ ਚਲ ਰਹੀ ਸੀ। ਅਜਿਹੇ ਭਿਆਨਕ ਤੇ ਦੁਖਦਾਈ ਸਮੇਂ ਕੁਝ ਅਯਾਲੀ ਭੇਡਾਂ ਦਾ ਇਕ ਇਜੜ ਲੈ ਕੇ ਉਸ ਗੁਫ਼ਾ ਦੇ ਅਗੋਂ ਲੰਘੇ, ਜਿਸ ਵਿਚ ਬੁਧ ਦੇਵ ਰਹਿੰਦੇ ਸਨ। ਬੁਧ ਦੇਵ ਨੇ ਦੇਖਿਆ, ਕੜਕਦੀ ਧੁਪ ਦੇ ਕਾਰਨ ਤੇ ਉਤੋਂ ਸੋਟੀਆਂ ਤੇ ਚਾਬਕਾਂ ਦੀ ਮਾਰ ਦੇ ਕਾਰਨ ਪਸ਼ੂ ਬੜੇ ਬੇਚੈਨ ਹੋ ਰਹੇ ਹਨ। ਫਿਰ ਉਨ੍ਹਾਂ ਵਿਚ ਇਕ ਬਚਾ ਹੈ, ਜਿਸ ਦੇ ਪੈਰ ਨੂੰ ਸੱਟ ਲਗੀ ਹੋਈ ਹੈ ਤੇ ਪੈਰ ਵਿਚੋਂ ਖ਼ੂਨ ਨਿਕਲ ਰਿਹਾ ਹੈ। ਉਹ ਡਿਗਦਾ ਢਹਿੰਦਾ ਬੜੀ ਮੁਸ਼ਕਿਲ ਨਾ

੫੦