ਸਮੱਗਰੀ 'ਤੇ ਜਾਓ

ਪੰਨਾ:ਮਹਾਤਮਾ ਬੁੱਧ.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਹਾਨ ਹੈ ਦੇਖੋ, ਜਿਹੜੇ ਪਸ਼ੂ ਘਾਹ ਫੂਸ ਖਾ ਕੇ ਅਮੋਲਕ ਦੁਧਦੇਂਦੇ ਹਨ,ਲੋਕ ਉਨ੍ਹਾਂ ਨੂੰ ਵੀ ਆਪਣੇ ਖਿਆਲੀ ਯਕੀਨ ਤੇ ਮੌਤ ਦੇ ਘਾਟ ਉਤਾਰ ਦੇਂਦੇ ਹਨ । ਇਹ ਪਾਪ ਨਹੀਂ ਤਾਂ ਕੀ ਹੈ ? ਅਤਿਆਚਾਰ ਨਹੀਂ ਤਾਂ ਕੀ ਹੈ ? ਸ਼ਾਸਤ੍ਰਾਂ ਦਾ ਕਹਿਣਾ ਹੈ ਕਿ ਕਿਤਨੇ ਹੀ ਮਨੁਖ ਇਨਸਾਨੀ ਜ਼ਿੰਦਗੀ ਬਿਤਾ ਕੇ ਕਈ ਤਰ੍ਹਾਂ ਦੇ ਪਸ਼ੂਆਂ ਪੰਛੀਆਂ ਦੀ ਜ਼ਿੰਦਗੀ ਵਿਚ ਆਉਂਦੇ ਹਨ ਤੇ ਅਖ਼ੀਰ ਫਿਰ ਮਨੁੱਖ ਦਾ ਹੀ ਸਰੀਰ ਹਾਸਲ ਕਰਦੇ ਹਨ। ਜੀਵ ਅਗ ਦੇ ਅੰਗਿਆਰੇ ਦੀ ਤਰ੍ਹਾਂ ਸੰਸਾਰ ਚੱਕਰ ਦੇ ਫੇਰੇ ਖਾਂਦਾ ਹੋਇਆ ਕਦੀ ਚਮਕਦਾ ਹੈ, ਕਦੀ ਫਿਰ ਅਗ ਦੀ ਲਾਟ ਵਿਚ ਲੀਨ ਹੋ ਜਾਂਦਾ ਹੈ । ਮਹਾਂਰਾਜ ! ਜੀਵ ਨੂੰ ਮਾਰਨਾ ਨਿਸਚੇ ਹੀ ਮਹਾਂ ਪਾਪ ਹੈ, ਕਿਉਂਕਿ ਇਸ ਤਰ੍ਹਾਂ ਜੀਵ ਦੀ ਗਤੀ ਨੂੰ ਰੋਕਣਾ ਅਨਿਆਇ ਹੈ, ਅਤਿਆਚਾਰ ਹੈ । ਜੀਵ ਖ਼ੂਨ ਨਾਲ, ਹਤਿਆ ਨਾਲ ਕਦੇ ਸ਼ੁਧ ਨਹੀਂ ਹੋ ਸਕਦਾ, ਆਪਣੇ ਆਪ ਤੇ ਕਾਬੂ ਪਾਉਣ ਅਤੇ ਸੰਜਮ ਨਾਲ ਸ਼ੁਧ ਹੋ ਸਕਦਾ ਹੈ। ਯਾਦ ਰਖੋ, ਜੋ ਜੈਸਾ ਕਰਦਾ ਹੈ, ਤੈਸਾ ਹੀ ਫਲ ਪਾਉਂਦਾ ਹੈ । ਜ਼ਿੰਦਗੀ ਵਿਚ ਜਿਹੋ ਜਿਹੇ ਬਚਨ ਤੇ ਵਿਚਾਰ ਹੁੰਦੇ ਹਨ, ਉਸੇ ਤਰਾਂ ਦੀ ਭਲੀ ਜਾਂ ਬੁਰੀ ਗਤੀ ਮਿਲਦੀ ਹੈ । ਇਹ ਨੇਮ ਬਿਨਾ ਫ਼ਰਕ ਦੇ ਤੇ ਕਦੇ ਨਾ ਰੁਕਣ ਵਾਲਾ ਹੈ । ਜਿਸ ਨੂੰ ਭਾਵੀ ਆਖਦੇ ਹਨ, ਕਰਮਾਂ ਦਾ ਹੀ ਫਲ ਹੈ।”

ਬੋਧੀ ਸਤਵ ਦੇ ਇਸ ਉਪਦੇਸ਼ ਦਾ ਰਾਜਾ ਬਿੰਬਸਰ ਤੇ ਬੜਾ ਅਸਰ ਹੋਇਆ ਤੇ ਉਸ ਨੇ ਉਸੇ ਵੇਲੇ ਜੱਗ ਬੰਦ ਕਰਵਾ ਦਿਤਾ। ਪਸ਼ੂਆਂ ਨੂੰ ਖੋਲ੍ਹ ਦਿਤਾ । ਪਰੋਹਤਾਂ ਨੂੰ ਖ਼ਾਲੀ ਹੱਥ ਮੋੜ ਦਿਤਾ। ਇਹ ਦੇਖ ਕੇ ਬੋਧੀ ਸਤਵ ਬੜੇ ਖੁਸ਼ ਹੋਏ ਤੇ ਉਨ੍ਹਾਂ ਕਿਹਾ, “ਰਾਜਾ ਤੇਰਾ ਭਲਾ ਹੋਵੇ, ਲੈ ਅਸੀਂ ਹੁਣ ਜਾਂਦੇ ਹਾਂ।

੫੩