ਸਮੱਗਰੀ 'ਤੇ ਜਾਓ

ਪੰਨਾ:ਮਹਾਤਮਾ ਬੁੱਧ.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਡਾ ਨਿਸ਼ਚਾ “ਅਭੀ ਸੰਬੋਧੀ (ਬੋਧੀ ਗਿਆਨ) ਹਾਸਲ ਕਰਨਾ ਹੈ ।” ਰਾਜਾ ਨੇ ਕਿਹਾ ਹਾਸਲ ਕਰ ਕੇ ਸਭ ਤੋਂ ਪਹਿਲੋਂ ਇਥੇ ਹੀ ਪਧਾਰਨਾ।” “ਚੰਗਾ, ਜਿਹਾ ਹੋਊ ਦੇਖਿਆ ਜਾਊ," ਕਹਿ ਕੇ ਬੁਧ ਦੇਵ ਤੁਰ ਪਏ।

ਉਦ੍ਰਕ ਪਾਸ-

ਰਾਜ ਗ੍ਰਿਹ ਵਿਚ ਇਕ ਜਗ੍ਹਾ ਰਾਮ ਪੁਤ ਉਦ੍ਰਕ ਨਾਉਂ ਦਾ ਇਕ ਬੜਾ ਭਾਰਾ ਪੰਡਤ ਰਹਿੰਦਾ ਸੀ। ਉਸ ਕੋਲੋਂ ਉਨ੍ਹਾਂ ਨੇ ‘ਸਮਾਧੀ' ਲਾਓਣੀ ਸਿਖੀ ਤੇ ਉਰੂ ਵੇਲਾ' ਨੂੰ ਤੁਰ ਪਏ। ਚੱਲਣ ਲਗਿਆਂ ਨਾਲ ਉਥੋਂ ਦੇ ਪੰਜ ਬੜੇ ਹੋਸ਼ਿਆਰ ਸ਼ਿਸ਼ ਵੀ ਤੁਰ ਪਏ । ਇਹੋ ਅਗੇ ਚਲ ਕੇ ‘ਪੰਚ ਭਦ੍ਰ ਵਰਗੀਯ' ਨਾਮ ਤੋਂ ਮਸ਼ਹੂਰ ਹੋਏ।

ਤਪੱਸਿਆ ਵੈਸ਼ਾਲੀ ਦੇ ਆਰਾਡ ਕਾਲਾਮ ਤੋਂ ਤੇ ਰਾਜ ਗ੍ਰਿਹ ਦੇ ਰਾਮ ਪੁਤ ਉਦ੍ਰਕ ਕੋਲੋਂ ਵੀ ਆਪਣੇ ਸਵਾਲਾਂ ਦਾ ਜਵਾਬ ਨਾ ਪਾ ਕੇ ਵੀ ਬੋਧੀ ਸੱਤਵ ਨਿਰਾਸ਼ ਨਾ ਹੋਏ ਤੇ ਆਪਣੇ ਨਿਸ਼ਾਨੇ ਵਲ ਲਗੇ ਰਹੇ।

ਰਾਜ ਗ੍ਰਿਹ ਤੋਂ ਬੁਧ ਗਯਾ ਪਹੁੰਚੇ । ਪੰਜੇ ਸਾਥੀ ਵੀ ਨਾਲ ਸਨ । ਉਥੇ ਉਨ੍ਹਾਂ ਨੇ ਕਈ ਤਰ੍ਹਾਂ ਦੇ ਸਾਧੂਆਂ ਨੂੰ ਦੇਖਿਆ ਤੇ ਤਪ ਕਰ ਕੇ ਵੀ ਦੇਖ ਲੈਣਾ ਆਪਣੇ ਮਨ ਨਾਲ ਪੱਕਾ ਕੀਤਾ।

੫੪