ਸਮੱਗਰੀ 'ਤੇ ਜਾਓ

ਪੰਨਾ:ਮਹਾਤਮਾ ਬੁੱਧ.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਰੰਜਨਾ ਨਦੀ ਦੇ ਕਿਨਾਰੇ ਉਰੁ ਵਿਲਵ ਪਿੰਡ ਦੇ ਕੋਲ ਤਪ ਲਈ ਉਨ੍ਹਾਂ ਧਰਤੀ ਪਸੰਦ ਕੀਤੀ ਤੇ ਉਥੇ ਇਕ ਸੋਹਣੀ ਪਰ ਇਕਾਂਤ ਜਗ੍ਹਾ ਲਭ ਕੇ ਆਸਨ ਲਾ ਕੇ ਬੈਠ ਗਏ। ਪੰਚ ਭਦ੍ਰ ਵਰਗੀਯ ਉਨ੍ਹਾਂ ਦੀ ਸੇਵਾ ਲਈ ਤਿਆਰ ਹੋ ਗਏ। ਉਨ੍ਹਾਂ ਨੇ ਸੇਵਾ ਸ਼ੁਰੂ ਕਰ ਦਿਤੀ।

ਦਿਨ ਤੇ ਦਿਨ, ਮਹੀਨੇ ਤੇ ਮਹੀਨੇ ਬੀਤਣ ਲਗੇ। ਬੋਧੀ ਸੱਤਵ ਸੋਚਦੇ, ਕਿਸ ਤਰ੍ਹਾਂ ਦੁਖਾਂ ਤੇ ਫਤਹ ਪਾਈ ਜਾਏ। ਹੌਲੀ ਹੌਲੀ ਉਨ੍ਹਾਂ ਨੇ ਰੋਜ ਦਾ ਖਾਣਾ ਛੱਡ ਦਿਤਾ। ਕਦੀ ਕੁਝ ਖਾ ਲੈਂਦੇ, ਕਦੀ ਕੁਝ ਤੇ ਕਦੀ ਕੁਝ ਵੀ ਨਾ।

ਆਖ਼ਰ ਉਹ ਕਠੋਰ ਤਪਸਿਆ ਤੇ ਉਤਰ ਆਏ। ਗਰਮੀਆਂ ਵਿਚ ਉਹ ‘ਪੰਜ ਅਗਨੀ’ ਤਪਣ ਲਗੇ ਤੇ ਸਰਦੀਆਂ ਵਿਚ ਬਿਨਾਂ ਕਪੜਿਆਂ ਤੋਂ ਹੀ ਰਹਿਣ ਲਗੇ। ਹੋਰ ਵੀ ਕਈ ਸਖ਼ਤੀਆਂ ਉਨ੍ਹਾਂ ਆਪਣੇ ਸਰੀਰ ਨਾਲ ਕੀਤੀਆਂ। ਬੜੇ ਬੜੇ ਹਠ ਯੋਗੀ ਵੀ ਬੁਧ ਦਾ ਹਠ ਯੋਗ ਵੇਖ ਕੇ ਹੈਰਾਨ ਹੋ ਗਏ।

ਨਤੀਜਾ ਇਹ ਹੋਇਆ ਕਿ ਬੁਧ ਦਾ ਸਰੀਰ ਸੁੱਕ ਕੇ ਕਾਨੇ ਵਾਂਗੂੰ ਹੋ ਗਿਆ। ਤਮਾਮ ਹਡੀਆਂ ਹੀ ਹਡੀਆਂ ਨਿਕਲ ਆਈਆਂ, ਅਖਾਂ ਵਿਚ ਧਸ ਗਈਆਂ, ਚਿਹਰੇ ਤੇ ਝੁਰੜੀਆਂ ਪੈ ਗਈਆਂ ਤੇ ਤਾਕਤ ਬਿਲਕੁਲ ਜਾਂਦੀ ਰਹੀ। ਫਿਰ ਵੀ ਬੁਧ ਪਿਛੇ ਨਾ ਹਟੇ।

ਕਰਦਿਆਂ ਕਰਦਿਆਂ ਛੇ ਵਰ੍ਹੇ ਬੀਤ ਗਏ, ਬਣਿਆਂ ਕੁਝ ਨਾ। ਬੁਧ ਨੂੰ ਤਪ ਤੋਂ ਸ਼ਰਧਾ ਹਟ ਗਈ ਤੇ ਉਨ੍ਹਾਂ ਤਪ ਕਰਨਾ ਛਡ ਦਿਤਾ।

ਬੁਧ ਦੇ ਸਾਥੀ ਇਹ ਸਮਝ ਕੇ ਕਿ ਬੁਧ ਤਕਲੀਫ਼ਾਂ ਤੋਂ

੫੫.