ਸਮੱਗਰੀ 'ਤੇ ਜਾਓ

ਪੰਨਾ:ਮਹਾਤਮਾ ਬੁੱਧ.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਮ ਪੁਤ ਉਦ੍ਰਕ ਦਾ। ਚੱਲਣ ਲਗੇ ਤਾਂ ਪਤਾ ਲਗਾ, ਉਹ ਮਰ ਚੁਕਾ ਹੈ। ਆਰਾਡ ਕਾਲਾਮ ? ਉਹ ਵੀ ਨਹੀਂ ਰਿਹਾ ।

ਬੜੀ ਨਿਰਾਸ਼ਾ ਹੋਈ । ਆਖ਼ਰ ਖ਼ਿਆਲ ਆਇਆ ਉਨ੍ਹਾਂ ਪੰਜਾਂ ਸਾਥੀਆਂ ਦਾ ਜਿਨ੍ਹਾਂ ਨੂੰ “ਪੰਚ ਭਦ੍ਰ ਵਰਗੀਯ" ਕਿਹਾ ਗਿਆ ਹੈ ਤੇ ਜਿਹੜੇ ਆਰਾਡ ਕਾਲਾਮ ਦੇ ਗੁਰੂਕੁਲ ਤੋਂ ਇਨ੍ਹਾਂ ਦੇ ਨਾਲ ਤੁਰ ਪਏ ਸਨ ਤੇ ਗਯਾ ਵਿਚ ਜਦ ਇਨ੍ਹਾਂ ਨੇ ਤਪ ਕਰਨਾ ਛੱਡ ਦਿਤਾ ਸੀ ਤਾਂ ਉਹ ਇਨ੍ਹਾਂ ਨੂੰ ਛੱਡ ਕੇ ਕਾਂਸ਼ੀ ਦੇ ਕੋਲ ਰਿਖੀ ਪਤਨ ਨਾਮ ਦੇ ਜੰਗਲ ਵਿਚ ਤਪ ਕਰ ਰਹੇ ਸਨ। ਬੁਧ ਕਾਂਸ਼ੀ ਨੂੰ ਤੁਰ ਪਏ।

ਰਸਤੇ ਵਿਚ ਵੈਸ਼ਨਵ ਸੰਪ੍ਰਦਾਇ ਦੇ ਪਹਿਲੇ ਰੂਪ ਦਾ ਇਕ ਵੈਸ਼ਨਵ “ਆਜੀਵਕ” ਮਿਲਿਆ। ਉਸ ਦੇ ਪੁਛਣ ਤੇ ਬੁਧ ਨੇ ਆਪਣਾ ਪਰਿਚਾ ਦਿੰਦਿਆਂ ਹੋਇਆਂ ਕਿਹਾ, “ਮੈਂ ਕਾਂਸ਼ੀ ਜਾ ਰਿਹਾ ਹਾਂ,ਧਰਮ ਦਾ ਚੱਕਾ ਘੁਮਾਉਣ ਲਈ। ਉਥੇ ਅੰਨ੍ਹੇ ਹੋਏ ਲੋਕਾਂ ਵਿਚ ਅਮਰ ਤੂਤੀ ਵਜਾਵਾਂਗਾ, ਜਨਤਾ ਨੂੰ ਜਗਾਵਾਂਗਾ । ਗਿਆਨ ਦਾ ਪ੍ਰਕਾਸ਼ ਦੇ ਕੇ ਕਲਿਆਣ ਦਾ ਰਸਤਾ ਦਸਾਂਗਾ।

ਆਜੀਵਕ ਬਹੁਤ ਹਛਾ ਕਹਿ ਕੇ ਆਪਣੇ ਪਾਸੇ ਚਲਾ ਗਿਆ, ਤੇ ਬੁਧ ਦੇਵ ਆਪਣੇ ਪਾਸੇ

ਕਾਸ਼ੀ ਵਿਚ ਧਰਮ ਚਕ੍ਰ ਪ੍ਰਵਰਤਨ -

ਬੁਧ ਭਗਵਾਨ ਅਨੇਕ ਨਦੀਆਂ-ਨਾਲੇ,ਜੰਗਲ ਪਹਾੜ ਤੇ ਸ਼ਹਿਰ ਗਰਾਂ ਪਾਰ ਕਰ ਕੇ ਕਾਸ਼ੀ ਪੁਰੀ ਪਹੁੰਚੇ ਤੇ ਉਥੋਂ ਰਿਖੀ ਪਤਨ ਨਾਮ ਦੇ ਜੰਗਲ ਵਿਚ ਮ੍ਰਿਗਦਾਵ ਨਾਮ ਦੀ ਜਗ੍ਹਾ ਗਏ, ਜਿਥੇ

੬੩