ਸਮੱਗਰੀ 'ਤੇ ਜਾਓ

ਪੰਨਾ:ਮਹਾਤਮਾ ਬੁੱਧ.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਜ ਕਲ “ਸਾਰ ਨਾਥ” ਹੈ । ਇਥੇ ਹੀ ਉਹ ਪੰਚ ਭਦ੍ਰ ਵਰਗੀਯ ਤਪ ਕਰ ਰਹੇ ਸਨ ਜਿਨ੍ਹਾਂ ਦਾ ਪਿਛੇ ਜ਼ਿਕਰ ਆ ਚੁਕਾ ਹੈ। ਨਾਮ ਸੀ ਇਨ੍ਹਾਂ ਦਾ-ਕੌਂਡਿੱਨ,ਬ੫,ਭਦ੍ਰੀ,ਮਹਾਂ ਨਾਮ ਤੇ ਅਸ਼ਵਜਿਤ ਜਿਉਂ ਹੀ ਉਨ੍ਹਾਂ ਦੂਰੋਂ ਦੇਖਿਆ ਬੁਧ ਦੇਵ ਆ ਰਹੇ ਹਨ,ਉਨ੍ਹਾਂ ਫ਼ੈਸਲਾ ਕੀਤਾ, ਇਨ੍ਹਾਂ ਦਾ ਸਤਕਾਰ ਨਾ ਕੀਤਾ ਜਾਵੇ ਕਿਉਂਕਿ ਉਨ੍ਹਾਂ ਦੇ ਦਿਲ ਵਿਚ ਇਨ੍ਹਾਂ ਲਈ ਨਫ਼ਰਤ ਸੀ। ਪਰ ਜਿਉਂ ਹੀ ਬੁਧ ਨੇੜੇ ਆਏ ਉਨ੍ਹਾਂ ਦਾ ਫ਼ੈਸਲਾ ਇਕ ਦਮ ਬਦਲ ਗਿਆ ਤੇ ਉਨ੍ਹਾਂ ਬੜੀ ਨਿਮ੍ਰਤਾ ਨਾਲ ਬੁਧ ਦਾ ਸਵਾਗਤ ਸਤਕਾਰ ਕੀਤਾ।

ਬਾਅਦ ਵਿਚ ਉਨ੍ਹਾਂ ਆਉਣ ਦਾ ਕਾਰਨ ਪੁਛਿਆ ਤਾਂ ਬੁੱਧ ਨੇ ਕਿਹਾ,“ਭਿਖੂਓ !ਮੈਂ ਬੋਧੀ ਗਿਆਨ ਹਾਸਲ ਕਰ ਲਿਆ ਹੈ ਤੇ ਉਹ ਤੁਹਾਨੂੰ ਸੁਣਾਉਣ ਆਇਆ ਹਾਂ।”ਪਹਿਲੇ ਤਾਂ ਉਨ੍ਹਾਂ ਬੁਧ ਦਾ ਮਖ਼ੌਲ ਜਿਹਾ ਹੀ ਉਡਾਇਆ,ਪਰ ਆਖ਼ਰ ਉਹ ਯਕ ਕਰ ਗਏ ਕਿ ਉਹ ਠੀਕ ਹੈ ।

ਮਹੀਨਾ ਹਾੜ੍ਹ ਦਾ ਸੀ। ਥਿੱਤ ਪੂਰਬਣਾ ਸੀ। ਸੰਵਤ ਵਿਕ੍ਰਮੀ ਤੋਂ ੪੭੧ ਸਾਲ ਪਹਿਲੇ ਸੀ । ਭਗਵਾਨ ਬੁਧ ਨੇ ਉਨ੍ਹਾਂ ਨੂੰ ਚਾਰ ਆਰਯ ਸਚਾਈਆਂ ਦਾ ਤੇ ਅੱਠ ਮਗ ਦਾ ਉਪਦੇਸ਼ ਦਿਤਾ। ਉਨ੍ਹਾਂ ਨੇ ਸੰਸਾਰ ਦੇ ਦੁਖ ਤੇ ਉਨ੍ਹਾਂ ਦੁਖਾਂ ਦਾ ਕਾਰਨ ਦਸਿਆ ਤੇ ਦਸਿਆ ਕਿਸ ਤਰ੍ਹਾਂ ਉਨ੍ਹਾਂ ਦੁਖਾਂ ਤੋਂ ਛੁਟਕਾਰਾ ਹੋ ਸਕਦਾ ਹੈ ।

ਕਹਿਣ ਲੱਗੇ, “ਬਹੁਤੇ ਭੋਗ ਵਿਲਾਸ ਤੇ ਬਹੁਤੀ ਕਠੋਰਤਾ ਦੇ ਵਿਚ ਦਾਜਿਹੜਾ ਰਸਤਾ ਹੈ, ਉਹੀ ਠੀਕ ਰਸਤਾ ਹੈ ਤੇ ਉਸੇ ਨੂੰ ਅਸੀਂ “ਮੱਧਮਾ ਪ੍ਰਤਿਪਦਾ"ਕਹਿੰਦੇ ਹਾਂ। ਉਸ ਉਤੇ ਚੱਲਣ ਨਾਲ ਸ਼ਰੀਰ ਤੇ ਮਨ ਦੋਹਾਂ ਨੂੰ ਧਰਮ ਤੇ ਗਿਆਨ ਦੀ

੬੪